ਕੋਲਕਾਤਾ – ਕੋਲਕਾਤਾ ਦੇ ਆਰਜੀ ਕਰ ਹਸਪਤਾਲ ‘ਚ ’ਚ ਟ੍ਰੇਨੀ ਡਾਕਟਰ ‘ਤੇ ਹੋਏ ਅੱਤਿਆਚਾਰ ਨੂੰ ਲੈ ਕੇ ਦੇਸ਼ ਭਰ ‘ਚ ਰੋਸ ਹੈ। ਹਰ ਕੋਈ ਦੋਸ਼ੀ ਸੰਜੇ ਰਾਏ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਪੀੜਤਾ ਦੀ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਪੜ੍ਹ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 9 ਅਗਸਤ ਦੀ ਰਾਤ ਨੂੰ ਮੁਲਜ਼ਮ ਨੇ ਪੀੜਤਾ ਨਾਲ ਕੀ ਹੈਵਾਨੀਅਤ ਕੀਤੀ ਹੈ।ਰਿਪੋਰਟ ਮੁਤਾਬਕ ਮ੍ਰਿਤਕ ਦੇ ਸਰੀਰ ‘ਤੇ 14 ਤੋਂ ਵੱਧ ਸੱਟਾਂ ਦੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ ਅਨੁਸਾਰ ਮ੍ਰਿਤਕ ਦੇ ਸਿਰ, ਗੱਲ੍ਹ, ਬੁੱਲ੍ਹ, ਨੱਕ, ਸੱਜਾ ਜਬਾੜਾ, ਠੋਡੀ, ਗਰਦਨ, ਖੱਬਾ ਹੱਥ, ਖੱਬਾ ਮੋਢਾ, ਖੱਬਾ ਗੋਡਾ, ਗਿੱਟਾ ਅਤੇ ਗੁਪਤ ਅੰਗਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉੱਥੇ ਹੀ ਸਰੀਰ ਦੇ ਅੰਦਰੂਨੀ ਹਿੱਸਿਆਂ ‘ਚ ਵੀ ਸੱਟਾਂ ਲੱਗੀਆਂ ਹਨ। ਫੇਫੜਿਆਂ ਵਿਚ ਖੂਨ ਦੇ ਥੱਕੇ ਜੰਮ ਗਏ ਸਨ। ਜਣਨ ਅੰਗ ਅੰਦਰ ਇੱਕ ਚਿੱਟਾ ਗਾੜ੍ਹਾ ਚਿਪਚਿਪਾ ਤਰਲ ਪਦਾਰਥ ਮਿਲਿਆ।ਉੱਥੇ ਹੀ ਮੁਲਜ਼ਮਾਂ ਨੇ ਪੀੜਤਾ ਦਾ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ ਸੀ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਪੀੜਤਾ ਦਾ ਕਈ ਵਾਰ ਬੇਰਹਿਮੀ ਨਾਲ ਜਿਨਸੀ ਸ਼ੋਸ਼ਣ ਕੀਤਾ। ਖੂਨ ਅਤੇ ਹੋਰ ਨਮੂਨੇ ਅਗਲੇਰੀ ਜਾਂਚ ਲਈ ਭੇਜੇ ਗਏ ਹਨ।