Bollywood

ਆਸ਼ਾ ਪਾਰੇਖ ਨੂੰ ਮਿਲਿਆ ‘ਰਾਜ ਕਪੂਰ ਲਾਈਫਟਾਈਮ ਅਚੀਵਮੈਂਟ’ ਐਵਾਰਡ

ਮੁੰਬਈ – ‘ਕਟੀ ਪਤੰਗ’ ਅਤੇ ‘ਤੀਸਰੀ ਮੰਜ਼ਿਲ’ ਵਰਗੀਆਂ ਸਫਲ ਹਿੰਦੀ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਅਦਾਕਾਰਾ ਆਸ਼ਾ ਪਾਰੇਖ ਨੂੰ ਮਹਾਰਾਸ਼ਟਰ ਸਰਕਾਰ ਦੇ ‘ਰਾਜ ਕਪੂਰ ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਨੂੰ ‘ਗਾਨਸਮਰਾਗੀ ਲਤਾ ਮੰਗੇਸ਼ਕਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਇਨ੍ਹਾਂ ਐਵਾਰਡਾਂ ਦੀ ਵੰਡ ਕੀਤੀ। ਅਨੁਰਾਧਾ ਪੌਡਵਾਲ ਨੇ ਕਿਹਾ ਕਿ ਮੈਂ ਇਹ ਬਿਆਨ ਨਹੀਂ ਕਰ ਸਕਦੀ ਕਿ ਲਤਾ ਮੰਗੇਸ਼ਕਰ ਦੇ ਨਾਂ ’ਤੇ ਰੱਖਿਆ ਇਹ ਐਵਾਰਡ ਪ੍ਰਾਪਤ ਕਰਨਾ ਮੇਰੇ ਲਈ ਕਿੰਨਾ ਮਹੱਤਵਪੂਰਨ ਹੈ। ਮੈਂ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੀ ਹਾਂ।

Related posts

ਮੈਂ ਹਾਂ ਵਫਾਦਾਰ ਅਤੇ ਪਿਆਰ ਵੰਡਣ ਵਾਲੀ : ਅਥਿਆ

Bunty

‘ਸਕੇਪ’ ਵੱਲੋਂ ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਐਲਾਨ !

admin

ਸਲਮਾਨ ਖਾਨ ਨੂੰ ਇੱਕ ਹੋਰ ਧਮਕੀ, 5 ਕਰੋੜ ਦੀ ਫ਼ਿਰੌਤੀ ਮੰਗੀ

Bunty