International

ਟਰੰਪ ਦਾ ‘ਅਰਲਿੰਗਟਨ ਨੈਸ਼ਨਲ ਸਮਿਟ੍ਰੀ’ ਜਾਣਾ ‘ਸਿਆਸੀ ਸਟੰਟ’ : ਹੈਰਿਸ

ਵਾਸ਼ਿੰਗਟਨ – ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਅਰਲਿੰਗਟਨ ਨੈਸ਼ਨਲ ਸਮਿਟ੍ਰੀ’ ਦੀ ਆਪਣੀ ਹਾਲੀਆ ਯਾਤਰਾ ਦੌਰਾਨ ‘‘ਇਸ ਤਜਵੀਜ਼ਤ ਜ਼ਮੀਨ ਦਾ ਨਿਰਾਦਰ ਕੀਤਾ।’’ ਟਰੰਪ ਨੇ ‘ਅਰਲਿੰਗਟਨ ਨੈਸ਼ਨਲ ਸੇਮਟਰੀ’ ’ਚ ਚੋਣ ਮੁਹਿੰਮ ਦੀਆਂ ਸਰਗਰਮੀਆਂ ’ਤੇ ਫੈਡਰਲ ਪਾਬੰਦੀ ਹੋਣ ਦੇ ਬਾਵਜੂਦ ਉੱਥੇ ਤਸਵੀਰਾਂ ਖਿੱਚਵਾਈਆਂ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਵਾਇਆ। ਹੈਰਿਸ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ’ਚ ਉਨ੍ਹਾਂ ਖਬਰਾਂ ਦਾ ਹਵਾਲਾ ਦਿੱਤਾ, ਜਿੱਥੇ ਦਾਅਵਾ ਕੀਤਾ ਗਿਆ ਕਿ ਟਰੰਪ ਦੀ ਚੋਣ ਮੁਹਿੰਮ ਦੇ ਲੋਕਾਂ ਨੇ ਕਬਰਿਸਤਾਨ ਦੇ ਇਕ ਮੁਲਾਜ਼ਮ ਨਾਲ ਝਗੜਾ ਕੀਤਾ ਅਤੇ ਅਫਗਾਨ ਜੰਗ ’ਚ ਮਰੇ ਹੋਏ ਫੌਜੀਆਂ ਦੀ ਯਾਦ ਨਾਲ ਜੁੜੇ ਨਿਯਮਾਂ ਬਾਰੇ ਯਾਦ ਦਿਵਾਏ ਜਾਣ ਦੇ ਬਾਵਜੂਦ ਕਬਰ ਦੇ ਕੋਲ ਟਰੰਪ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਰਿਕਾਰਡ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪੋਸਟ ’ਚ ਕਿਹਾ, ‘‘ਮੈਂ ਸਪੱਸ਼ਟ ਕਰ ਦਿੰਦੀ ਹਾਂ ਕਿ ਸਾਬਕਾ ਰਾਸ਼ਟਰਪਤੀ ਨੇ ਸਿਆਸੀ ਲਾਭ ਲਈ ਤਜਵੀਜ਼ਤ ਜ਼ਮੀਨ ਦਾ ਨਿਰਾਦਰ ਕੀਤਾ ਹੈ।’’ ਹੈਰਿਸ ਨੇ ਕਿਹਾ ਕਿ ਆਰਲਿੰਗਟਨ ਇਕ ਤਜਵੀਜ਼ ਸਥਾਨ ਹੈ, ਜਿੱਥੇ ਲੋਕ ਸ਼ਹੀਦ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ, ਇਹ ‘ਸਿਆਸੀ ਸਟੰਟ’ ਕਰਨ ਦਾ ਸਥਾਨ ਨਹੀਂ ਹੈ। ਉਨ੍ਹਾਂ ਨੇ ਕਿਹਾ, ‘‘ਉਹ (ਟਰੰਪ) ਇਕ ਅਜਿਹੇ ਵਿਅਕਤੀ ਹਨ ਜੋ ਆਪਣਾ ਫਾਇਦਾ ਦੇਖਣ ਤੋਂ ਇਲਾਵਾ ਕੁਝ ਵੀ ਸਮਝਣ ’ਚ ਅਸਮਰੱਥ ਹਨ…।’’

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

admin

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

admin