International

ਟਰੰਪ ਦੀ ਲਿਖੀ ਨਵੀਂ ਕਿਤਾਬ ‘ਸੇਵ ਅਮਰੀਕਾ’ ਰਿਲੀਜ਼, ਕੁਝ ਘੰਟਿਆਂ ਅੰਦਰ ਬਣੀ ਬੈਸਟ ਸੇਲਰ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਜੇ. ਟਰੰਪ ਦੀ ਨਵੀਂ ਕਿਤਾਬ ਰਿਲੀਜ਼ ਦੇ ਕੁਝ ਘੰਟਿਆਂ ਦੇ ਅੰਦਰ ਹੀ ਬੈਸਟ ਸੇਲਰ ਬਣ ਗਈ ਅਤੇ ਇਸ ਨੇ ਹਲਚਲ ਮਚਾ ਦਿੱਤੀ।ਬੀਤੇ ਦਿਨ ਐਮਾਜ਼ਾਨ ਈ-ਕਾਮਰਸ ਸਾਈਟ ‘ਤੇ ਟਰੰਪ ਦੁਆਰਾ ਲਿਖੀ ਗਈ ਇਹ ਨਵੀਂ ਕਿਤਾਬ ‘ਸੇਵ ਅਮਰੀਕਾ’ ਨੂੰ ਰਿਲੀਜ਼ ਕੀਤਾ ਗਿਆ। ਹਾਰਡ ਕਵਰ ਬੁੱਕ (ਕਿਤਾਬ) ਦੀ ਕੀਮਤ 99 ਡਾਲਰ ਦੇ ਕਰੀਬ ਹੈ। ਭਾਰਤੀ ਕਰੰਸੀ ‘ਚ ਇਹ ਰਾਸ਼ੀ 8,314 ਰੁਪਏ ਬਣਦੀ ਹੈ।ਹਾਲਾਂਕਿ ਕੀਮਤ ਬਹੁਤ ਜ਼ਿਆਦਾ ਹੈ। ਪਰ ਇਹ ਕਿਤਾਬ ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਵਿਕ ਗਈ ਸੀ। ਇਸ ਨਾਲ ਇਹ ਕਿਤਾਬ ਐਮਾਜ਼ਾਨ ‘ਤੇ ‘ਰਾਸ਼ਟਰਪਤੀ, ਰਾਜ ਦੇ ਮੁਖੀਆਂ ਦੀਆਂ ਜੀਵਨੀਆਂ’ ਦੀ ਸੂਚੀ ‘ਚ ਨੰਬਰ ਇਕ ਬਣ ਗਈ ਹੈ। ਇਹ ਕੁੱਲ ਮਿਲਾ ਕੇ 13ਵੀਂ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ। ਟਰੰਪ ਨੇ ਆਪਣੀ ਨਵੀਂ ਕਿਤਾਬ ਦਾ ਪ੍ਰਚਾਰ ਆਪਣੇ ਹੀ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਹੀ ਕੀਤਾ ਸੀ।

Related posts

ਬ੍ਰਿਟੇਨ ਦੇ ਹਸਪਤਾਲ ’ਚ 71 ਸਾਲ ਦੇ ਸਿੱਖ ਦੀ ਕੱਟ ਦਿੱਤੀ ਦਾੜੀ ਤੇ ਮੁੱਛ, ਮਚ ਗਿਆ ਬਵਾਲ

Bunty

ਬਲੋਚਿਸਤਾਨ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਵੈਨ ਖੱਡ ‘ਚ ਡਿੱਗੀ; 18 ਲੋਕਾਂ ਦੀ ਮੌਤ

Bunty

ਗਾਜ਼ਾ ਚ ਇਜ਼ਰਾਇਲੀ ਹਵਾਈ ਹਮਲਿਆਂ ਚ 15 ਫਲਸਤੀਨੀਆਂ ਦੀ ਮੌਤ

Bunty