Punjab

220 ਕੇਵੀ ਗਰਿੱਡ ਜਗਰਾਉਂ ‘ਚ ਲੱਗਣਗੇ 25 ਨਵੇਂ ਬਰੇਕਰ

ਜਗਰਾਉਂ  – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੇ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਉਹਨਾਂ ਦੇ ਯਤਨਾਂ ਸਦਕਾ ਬਿਜਲੀ ਦੇ 220 ਕੇਵੀ ਗਰਿੱਡ ਸਬ ਸਟੇਸ਼ਨ ਜਗਰਾਉਂ ਵਿਖੇ ਨਵੇਂ 25 ਬਰੇਕਰ ਲੱਗ ਰਹੇ ਹਨ, ਜਿੰਨਾਂ ਉਪਰ ਲਗਭਗ ਇੱਕ ਕਰੋੜ 25 ਲੱਖ ਰੁਪਏ ਦਾ ਖਰਚਾ ਆਵੇਗਾ। ਇਹ ਬਰੇਕਰ ਲੱਗਣ ਨਾਲ ਜਿੱਥੇ ਨਵੇਂ ਬਣੇ 11 ਕੇਵੀ ਫੀਡਰਾਂ ਨੂੰ ਚਲਾਉਣ ਵਿੱਚ ਅਸਾਨੀ ਹੋਵੇਗੀ, ਉਥੇ ਹੀ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਵੀ ਮਿਲੇਗੀ। ਦੱਸਣਯੋਗ ਹੈ ਕਿ 220 ਕੇਵੀ ਗਰਿੱਡ ਵਿੱਚ ਪਹਿਲਾਂ ਲੋੜ ਤੋਂ ਘੱਟ ਲੱਗੇ ਬਰੇਕਰ ਆਪਣੀ ਮਿਆਦ ਪੁਗਾ ਚੁੱਕੇ ਸਨ ਅਤੇ ਪਹਿਲਾਂ ਕਿਸੇ ਵੀ ਪਾਰਟੀ ਦੇ ਸਿਆਸੀ ਆਗੂ ਨੇ ਇਹਨਾਂ ਵੱਲ ਧਿਆਨ ਨਹੀਂ ਸੀ ਦਿੱਤਾ। ਪਰੰਤੂ ਹੁਣ ਬੀਬੀ ਮਾਣੂੰਕੇ ਦੀ ਪਹਿਲ-ਕਦਮੀਂ ਨਾਲ ਨਵੇਂ ਬਰੇਕਰ ਲੱਗ ਰਹੇ ਹਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ 220 ਕੇਵੀ ਗਰਿੱਡ ਦਾ ਦੌਰਾ ਕੀਤਾ ਅਤੇ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਗਰਾਉਂ ਹਲਕੇ ਅੰਦਰ ਨਵੇਂ ਸ਼ੁਰੂ ਹੋਣ ਵਾਲੇ ਨਵੇਂ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਉਹਨਾਂ ਦੇ ਨਾਲ ਸਨ।

ਮੀਟਿੰਗ ਦੌਰਾਨ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਹਲਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਨਵੇਂ ਬਣਨ ਵਾਲੇ 66 ਕੇਵੀ ਗਰਿੱਡ ਦਾ ਕੰਮ ਨਵੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਇਸ ਗਰਿੱਡ ਦੇ ਨਿਰਮਾਣ ਦਾ ਕੰਮ ਜ਼ਲਦੀ ਮੁਕੰਮਲ ਕਰਕੇ ਅਗਲੇ ਸਾਲ ਪੈਡੀ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਸਪਲਾਈ ਦੇਣ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਪਿੰਡ ਬੁਜਗਰ ਅਤੇ ਪਿੰਡ ਭੰਮੀਪੁਰਾ ਵਿਖੇ ਨਵਾਂ 66 ਕੇਵੀ ਗਰਿੱਡ ਸਥਾਪਿਤ ਕਰਨ ਲਈ ਪ੍ਰਪੋਜ਼ਲਾਂ ਤਿਆਰ ਕਰਕੇ ਹੈਡ ਆਫ਼ਿਸ ਪਟਿਆਲਾ ਨੂੰ ਭੇਜ ਦਿੱਤੀਆਂ ਗਈਆਂ ਹਨ ਅਤੇ ਪਿੰਡ ਕਾਉਂਕੇ ਕਲਾਂ ਵਿਖੇ ਲੱਗਣ ਵਾਲੇ ਨਵੇਂ 66 ਕੇਵੀ ਗਰਿੱਡ ਲਈ ਕਾਰਵਾਈਆਂ ਮੁਕੰਮਲ ਹੋ ਗਈਆਂ ਹਨ ਅਤੇ ਪ੍ਰੋਪਜ਼ਲ ਤਿਆਰ ਕਰਕੇ ਜ਼ਲਦੀ ਭੇਜੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ 4 ਨਵੇਂ 11 ਕੇਵੀ ਫੀਡਰ ਉਸਾਰੇ ਜਾਣਗੇ, ਜਿੰਨਾਂ ਵਿੱਚ 2 ਅਗਵਾੜ ਲੋਪੋ ਗਰਿੱਡ ਤੋਂ ਅਤੇ 2 ਜਗਰਾਉਂ ਦੇ 220 ਕੇਵੀ ਗਰਿੱਡ ਤੋਂ ਚੱਲਣਗੇ ਅਤੇ ਇਸੇ ਤਰ੍ਹਾਂ ਹੀ ਪਿੰਡ ਪੋਨਾਂ ਨੂੰ ਨਵਾਂ 11 ਕੇਵੀ ਫੀਡਰ ਖਿੱਚਿਆ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਵਰੋਸਾਈ ਧਰਤੀ ਨਾਨਕਸਰ ਵਿਖੇ ਬਿਜਲੀ ਦੀ ਕੋਈ ਘਾਟ ਨਹੀਂ ਰਹਿਣੀ ਚਾਹੀਦੀ, ਤਾਂ ਐਕਸੀਅਨ ਸਿੱਧੂ ਨੇ ਦੱਸਿਆ ਕਿ ਨਾਨਕਸਰ ਵਿਖੇ 4 ਹੋਰ ਨਵੇਂ ਟਰਾਸਫਾਰਮਰ ਰੱਖ ਦਿੱਤੇ ਜਾਣਗੇ ਅਤੇ ਜਗਰਾਉਂ ਸ਼ਹਿਰ ਵਿੱਚ 25 ਨਵੇਂ ਟਰਾਸਫਾਰਮਰ ਰੱਖਣ ਤੋਂ ਇਲਾਵਾ ਹਲਕੇ ਦੇ ਹਰੇਕ ਪਿੰਡ ਵਿੱਚ ਵੀ ਲੋੜ ਅਨੁਸਾਰ ਬਿਜਲੀ ਦੇ ਹੋਰ ਨਵੇਂ ਟਰਾਸਫਾਰਮਰ ਰੱਖੇ ਜਾਣਗੇ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ ਬਿਜਲੀ ਮੀਟਰਾਂ ਦੇ ਜੋ ਪਿੱਲਰ ਬਖਸ਼ੇ ਨੀਵੇਂ ਹਨ, ਉਹ 3 ਮਹੀਨੇ ਦੇ ਅੰਦਰ-ਅੰਦਰ ਉਚੇ ਕਰਕੇ ਸਹੀ ਜਗ੍ਹਾ ਉਪਰ ਲਗਾ ਦਿੱਤੇ ਜਾਣਗੇ। ਇਸ ਮੌਕੇ ਐਕਸੀਅਨ ਰਾਏਕੋਟ ਇੰਜ:ਕੁਲਵੰਤ ਸਿੰਘ ਨੇ ਦੱਸਿਆ ਕਿ ਵਿਧਾਇਕਾ ਮਾਣੂੰਕੇ ਵੱਲੋਂ ਕੀਤੇ ਯਤਨਾਂ ਸਦਕਾ ਪਿੰਡ ਝੋਰੜਾਂ ਵਿੱਚ ਬਣਨ ਵਾਲੇ ਨਵੇਂ 220 ਕੇਵੀ ਗਰਿੱਡ ਦਾ ਕੰਮ ਬਹੁਤ ਜ਼ਲਦੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਝੋਰੜਾਂ ਗਰਿੱਡ ਬਣਨ ਨਾਲ ਜਗਰਾਉਂ ਹਲਕੇ ਅਧੀਨ ਪੈਂਦੇ 66 ਕੇਵੀ ਗਰਿੱਡ ਰੂੰਮੀ, ਲੱਖਾ ਅਤੇ ਰਸੂਲਪੁਰ ਅਦਿ ਦਾ ਲੋਡ ਘੱਟ ਜਾਵੇਗਾ ਅਤੇ ਇਸ ਨਾਲ ਲੋਕਾਂ ਨੂੰ, ਖਾਸ ਕਰਕੇ ਖੇਤੀਬਾੜੀ ਲਈ ਕਿਸਾਨਾਂ ਨੂੰ ਪੂਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਅਧਿਕਾਰੀਆਂ ਨੇ ਵਿਧਾਇਕਾ ਮਾਣੂੰਕੇ ਦੇ ਧਿਆਨ ਵਿੱਚ ਲਿਆਂਦਾ ਕਿ 66 ਕੇਵੀ ਗਰਿੱਡ ਗਾਲਿਬ ਕਲਾਂ, ਅਗਵਾੜ ਲੋਪੋ, ਰਸੂਲਪੁਰ, ਲੱਖਾ ਆਦਿ ਗਰਿੱਡਾਂ ਦੀਆਂ ਬਿਲਡਿੰਗਾਂ ਛੋਟੀਆਂ ਹਨ ਅਤੇ ਨਵੇਂ ਬਰੇਕਰ ਨਹੀਂ ਲੱਗ ਸਕਦੇ, ਤਾਂ ਵਿਧਾਇਕਾ ਨੇ ਨਿਰਦੇਸ਼ ਜਾਰੀ ਕਰਦੇ ਹੋਏ ਆਖਿਆ ਕਿ ਇਹਨਾਂ ਬਿਲਡਿੰਗਾਂ ਦੀਆਂ ਪ੍ਰਪੋਜ਼ਲਾਂ ਤਿਆਰ ਕਰਕੇ ਭੇਜੀਆਂ ਜਾਣ ਅਤੇ ਉਚ ਅਧਿਕਾਰਆਂ ਨੂੰ ਮੰਨਜੂਰੀ ਲੈਕੇ ਇਸ ਗਰਿੱਡ ਵੀ ਵੱਡੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਜਗਰਾਉਂ ਡਵੀਜਨ, ਸਬਅਰਬਨ ਸਬ ਡਵੀਜਨ, ਸਿਟੀ ਸਬ ਡਵੀਜਨ ਅਤੇ ਕੰਟਰੋਲ ਰੂਮ ਆਦਿ ਦੇ ਦਫਤਰਾਂ ਲਈ ਇੱਕ ਮਲਟੀ-ਸਟੋਰੀ ਬਿਲਡਿੰਗ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਜਾਵੇ, ਤਾਂ ਜੋ ਲੋਕਾਂ ਨੂੰ ਇੱਕੋ ਛੱਤ ਥੱਲੇ ਬਿਜਲੀ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ:ਗੁਰਪ੍ਰੀਤ ਸਿੰਘ ਕੰਗ ਐਸ.ਡੀ.ਓ.ਸਿਟੀ, ਇੰਜ:ਜੁਗਰਾਜ ਸਿੰਘ ਐਸ.ਡੀ.ਓ.ਦਿਹਾਤੀ, ਇੰਜ:ਗੁਰਪ੍ਰੀਤ ਸਿੰਘ ਮੱਲੀ ਐਸ.ਡੀ.ਓ.ਸਿੱਧਵਾਂ ਬੇਟ, ਇੰਜ:ਹਰਮਨਦੀਪ ਸਿੰਘ ਐਸ.ਡੀ.ਓ.ਸਿੱਧਵਾਂ ਖੁਰਦ, ਇੰਜ:ਮਨਜੀਤ ਸਿੰਘ ਐਸ.ਡੀ.ਓ.ਰੂੰਮੀ, ਇੰਜ:ਹਰਵਿੰਦਰ ਸਿੰਘ ਐਸ.ਡੀ.ਓ.ਲੱਖਾ, ਪਰਮਜੀਤ ਸਿੰਘ ਚੀਮਾਂ ਐਚ.ਡੀ.ਐਮ., ਆਪ ਆਗੂ ਕੁਲਵਿੰਦਰ ਸਿੰਘ ਕਾਲਾ, ਜਗਰੂਪ ਸਿੰਘ ਕਾਉਂਕੇ ਕਲਾਂ, ਰਾਜਵੰਤ ਸਿੰਘ ਕੰਨੀਆਂ ਆਦਿ ਵੀ ਹਾਜ਼ਰ ਸਨ।

Related posts

ਅਸਾਮ ਦੀ ਜੇਲ੍ਹ ‘ਚ ਬੰਦ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਛੁੱਟੀ ਮਨਜ਼ੂਰ !

admin

ਹੋਲੇ-ਮਹੱਲੇ ‘ਤੇ ਟਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਪਾਬੰਦੀ !

admin

ਕੌਮੀ ਖੇਤੀ ਨੀਤੀ ਖਰੜੇ ਦੀ ਤਰਜ਼ ਤੇ ਵਿਧਾਨ ਸਭਾ ਵਿੱਚ ਕੇਂਦਰੀ ਯੂਪੀਐੱਸ ਸਕੀਮ ਨੂੰ ਰੱਦ ਕਰੇ ਆਪ ਸਰਕਾਰ 

admin