India

ਕੇਰਲਾ ’ਚ ਬਣ ਰਿਹੈ ਏਸ਼ੀਆ ਦਾ ਸਭ ਤੋਂ ਲੰਬਾ ਡਰਾਈਵ-ਇਨ ਬੀਚ

ਕੰਨੂਰ – ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਮੁਜਾਪਿਲੰਗਾਡ ’ਚ ਏਸ਼ੀਆ ਦਾ ਸਭ ਤੋਂ ਲੰਬਾ ਡਰਾਈਵ-ਇਨ ਬੀਚ ਤਿਆਰ ਹੋ ਰਿਹਾ ਹੈ। ਇਸ ਖ਼ਾਸ ਬੀਚ ’ਤੇ ਤੁਸੀਂ ਆਪਣੀ ਕਾਰ ਨੂੰ ਬੀਚ ’ਤੇ ਤੇਜ਼ ਚਲਾ ਸਕਦੇ ਹੋ। ਇਸ ਪ੍ਰਾਜੈਕਟ ਵਿੱਚ ਕੰਕਰੀਟ ਦੇ ਅਧਾਰ ’ਤੇ 4 ਕਿਲੋਮੀਟਰ ਲੰਬੀ ਰੇਤਲੀ ਸੜਕ ਬਣਾਈ ਗਈ ਹੈ। ਡਰਾਈਵ-ਇਨ ਬੀਚ ਦੇ ਨਾਲ-ਨਾਲ ਇੱਥੇ ਕਈ ਹੋਰ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ। ਇਸ ਵਿੱਚ ਪੈਦਲ ਚੱਲਣ ਲਈ ਰਸਤੇ, ਖੇਡ ਮੈਦਾਨ, ਕੋਠੀ ਅਤੇ ਹੋਟਲ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਾਟਰ ਸਪੋਰਟਸ, ਪੈਰਾਸੇਲਿੰਗ, ਪਾਵਰ ਬੋਟਿੰਗ ਅਤੇ ਮਾਈਕ੍ਰੋਲਾਈਟ ਫਲਾਈਟ ਵਰਗੀਆਂ ਸਾਹਸੀ ਗਤੀਵਿਧੀਆਂ ਲਈ ਵੀ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹ ਪ੍ਰਾਜੈਕਟ 233 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦਾ 75% ਕੰਮ ਪੂਰਾ ਹੋ ਚੁੱਕਾ ਹੈ। ਇਸ ਪ੍ਰਾਜੈਕਟ ਦਾ 2 ਕਿਲੋਮੀਟਰ ਹਿੱਸਾ ਨਵੰਬਰ ਵਿੱਚ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਬਾਕੀ ਰਹਿੰਦਾ ਕੰਮ ਜਨਵਰੀ 2025 ਤੱਕ ਪੂਰਾ ਕਰ ਲਿਆ ਜਾਵੇਗਾ। ਕੇਰਲ ਸਰਕਾਰ ਇਸ ਪ੍ਰਾਜੈਕਟ ਨੂੰ ਬੁਨਿਆਦੀ ਢਾਂਚਾ ਨਿਵੇਸ਼ ਫੰਡ ਬੋਰਡ ਰਾਹੀਂ ਵਿਕਸਤ ਕਰ ਰਹੀ ਹੈ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin

ਸਾਂਝੀ ਸੰਸਦੀ ਕਮੇਟੀ: ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਜਿੰਮੇਵਾਰੀ !

admin