Punjab

ਰਾਹੁਲ ਗਾਂਧੀ ਦਾ ਸਿੱਖਾਂ ਬਾਰੇ ਬਿਆਨ ਨਫਰਤ ਭਰਿਆ ਤੇ ਭੱਦੀ ਸ਼ਬਦਾਵਲੀ ਵਾਲਾ: ਮਨਜਿੰਦਰ ਸਿੰਘ ਸਿਰਸਾ

ਚੰਡੀਗੜ੍ਹ – ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਸਿੱਖ ਭਾਈਚਾਰੇ ਦਿੱਤਾ ਗਿਆ ਬਿਆਨ ਬੇਹੱਦ ਨਫਰਤ ਭਰਿਆ ਤੇ ਭੱਦੀ ਸ਼ਬਦਾਵਲੀ ਵਾਲਾ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜ਼ਕਰੀਆ ਖਾਨ, ਔਰੰਗਜੇਬ, ਅਬਦਾਲੀ ਤੇ ਗੌਰਿਆਂ ਤੋਂ ਲੈ ਕੇ ਹੁਣ ਜਿੰਨੇ ਵੀ ਵਿਰੋਧੀਆਂ ਨੇ ਸਿੱਖ ਕੌਮ ਦੀ ਦਸਤਾਰ ਤੇ ਉਹਨਾਂ ਦੇ ਕੱਕਾਰਾਂ ਨੂੰ ਉਹਨਾਂ ਤੋਂ ਖੋਹਣ ਦਾ ਯਤਨ ਕੀਤਾ, ਉਹਨਾਂ ਸਾਰਿਆਂ ਨੂੰ ਮੂੰਹ ਦੀ ਖਾਣੀ ਪਈ ਹੈ।

ਉਹਨਾਂ ਕਿਹਾ ਕਿ ਭਾਰਤ ਵਿਚ ਸਿੱਖ ਕੌਮ ਦੇ ਮੈਂਬਰਾਂ ਨੂੰ ਵੱਡੇ-ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹੋਣ ਦਾ ਮਾਣ ਹਾਸਲ ਹੋਇਆ ਹੈ ਤੇ ਸਿੱਖਾਂ ਦੀ ਦਸਤਾਰ ਤੇ ਉਹਨਾਂ ਦੇ ਕੱਕਾਰਾਂ ਦਾ ਹਮੇਸ਼ਾ ਸਮਾਜ ਦੇ ਹਰ ਵਰਗ ਨੇ ਦਿਲੋਂ ਸਤਿਕਾਰ ਕੀਤਾ ਹੈ।

ਉਹਨਾਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਦੇਸ਼ ਵੰਡੂ, ਕੌਮ ਵੰਡੂ ਤੇ ਸਮਾਜ ਵੰਡੂ ਰਾਜਨੀਤੀ ਕਰਦੇ ਰਹੇ ਹਨ ਅਤੇ ਤੁਸੀਂ ਨਫਰਤ ਭਰੇ ਬਿਆਨ ਦਿੰਦੇ ਹਨ।

ਉਹਨਾਂ ਕਿਹਾ ਕਿ ਸਿੱਖਾਂ ਨਾਲ ਜੇਕਰ ਕਿਸੇ ਨੇ ਨਫਰਤ ਕੀਤੀ ਤਾਂ ਉਹ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਹੈ। ਉਹਨਾਂ ਕਿਹਾ ਕਿ 1984 ਦੇ ਜ਼ਖ਼ਮ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਤੇ ਤੁਸੀਂ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਹਾਲੇ ਵੀ ਪਾਰਟੀ ਵਿਚ ਰੱਖ ਕੇ ਮਾਣ ਸਤਿਕਾਰ ਦੇ ਰਹੇ ਹੋ।

ਉਹਨਾਂ ਕਿਹਾ ਕਿ ਰਾਹੁਲ ਦੇ ਇਸ ਨਫਰਤ ਭਰੇ ਬਿਆਨ ਨੇ ਫਿਰ ਦਰਸਾ ਦਿੱਤਾ ਹੈ ਕਿ ਉਹਨਾਂ ਦੇ ਮਨ ਵਿਚ ਸਿੱਖਾਂ ਪ੍ਰਤੀ ਕਿੰਨੀ ਵੈਰ ਭਾਵਨਾ ਹੈ ਤੇ ਉਹ ਸਿੱਖ ਭਾਈਚਾਰੇ ਪ੍ਰਤੀ ਕਿੰਨੀਆਂ ਅਫਵਾਹਾਂ ਤੇ ਨਫਰਤਾਂ ਫੈਲਾ ਰਹੇ ਹਨ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor