Bollywood

ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਮੁੰਬਈ – ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਦੇ ਪਿਤਾ ਨੇ ਬਾਂਦਰਾ ਵਿੱਚ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 9 ਵਜੇ ਦੀ ਹੈ। ਫਿਲਹਾਲ ਅਦਾਕਾਰਾ ਦੇ ਪਿਤਾ ਦੀ ਦੇਹ ਨੂੰ ਬਾਬਾ ਹਸਪਤਾਲ ਵਿੱਚ ਰੱਖਿਆ ਗਿਆ ਹੈ।ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਮਲਾਇਕਾ ਅਰੋੜਾ ਦੇ ਐਕਸ ਪਤੀ ਅਰਬਾਜ਼ ਖਾਨ ਵੀ ਅਦਾਕਾਰਾ ਦੇ ਘਰ ਪਹੁੰਚ ਚੁੱਕੇ ਹਨ। ਉੱਥੇ ਹੀ ਪੁਲਿਸ ਨੇ ਕਿਹਾ ਕਿ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਮਲਾਇਕਾ ਅਰੋੜਾ ਦੇ ਪਿਤਾ ਨੇ ਗੈਲਰੀ ਤੋਂ ਛਾਲ ਮਾਰ ਕੇ ਜਾਨ ਦਿੱਤੀ ਹੈ। ਬਾਂਦਰਾ ਪੁਲਿਸ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਚੁੱਕੀ ਹੈ। ਫਿਲਹਾਲ ਪੁਲਿਸ ਨੂੰ ਮੌਕੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਨੋਟ ਨਹੀ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਦੇ ਪਿਤਾ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ।

Related posts

ਵੈਨਿਟੀ ਵੈਨ ਤੋਂ ਅਜਿਹੀ ਤਸਵੀਰ ਸ਼ੇਅਰ ਕਰ ਕਰੀਨਾ ਹੋਈ ਟ੍ਰੋਲ

Bunty

ਤਮਿਲ ਅਦਾਕਾਰਾ ਪੌਲੀਨ ਜੈਸਿਕਾ ਨੇ ਕੀਤੀ ਖੁਦਕੁਸ਼ੀ

Bunty

ਉਰਫੀ ਜਾਵੇਦ ਨਾਲ 15 ਸਾਲਾਂ ਲੜਕੇ ਨੇ ਕੀਤੀ ਬਤਮੀਜ਼ੀ, ਪੋਸਟ ਰਾਹੀਂ ਦਿੱਤੀ ਜਾਣਕਾਰੀ

Bunty