International

ਪੈਨਸ਼ਨ ਵਧਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਕੀਤਾ ਤਿੱਤਰ-ਬਿੱਤਰ

ਅਰਜਨਟੀਨਾ – ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਹੈ। ਇਹ ਜਾਣਕਾਰੀ ਸਪੁਟਨਿਕ ਨੇ ਦਿੱਤੀ। ਪੈਨਸ਼ਨ ਵਧਾਉਣ ਦੇ ਕਾਨੂੰਨ ‘ਤੇ ਰਾਸ਼ਟਰਪਤੀ ਦੇ ਵੀਟੋ ਦੇ ਵਿਰੋਧ ‘ਚ ਹਜ਼ਾਰਾਂ ਲੋਕ ਕਾਂਗਰਸ ਭਵਨ ਨੇੜੇ ਸਿਟੀ ਸੈਂਟਰ ‘ਚ ਇਕੱਠੇ ਹੋਏ। ਇਹ ਪ੍ਰਦਰਸ਼ਨ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਦੇ ਵੀਟੋ ਨੂੰ ਰੋਕ ਸਕਣ ਵਿਚ ਅਸਫਲ ਰਹਿਣ ਦੀਆਂ ਰਿਪੋਰਟਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਸੀ।ਸੌ ਮੀਟਰ ਪਿੱਛੇ ਤੋਂ ਪ੍ਰਦਰਸ਼ਨਕਾਰੀਆਂ ‘ਤੇ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਲੋਕਾਂ ਨੂੰ ਕਾਂਗਰਸ ਭਵਨ ਤੋਂ ਕਰੀਬ 100 ਮੀਟਰ ਪਿੱਛੇ ਧੱਕ ਦਿੱਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਬਲ ਦੀ ਵਰਤੋਂ ਕਰਕੇ ਲੋਕਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ।

Related posts

ਅਮਰੀਕਾ ਵਿੱਚ H1B ਜਾਂ L1 ਵੀਜ਼ਾ ਵਾਲਿਆਂ ਨੂੰ ਵੱਡੀ ਰਾਹਤ !

admin

ਕਰਜ਼਼ੇ ਦਾ ਬੋਝ: ਟਰੰਪ ਕਿਵੇਂ ਬਨਾਉਣਗੇ ਅਮਰੀਕਾ ਨੂੰ ਇੱਕ ਨਵਾਂ ਦੇਸ਼ ?

admin

‘ਕੁਆਡ’ ਕੌਮਾਂਤਰੀ ਕਾਨੂੰਨਾਂ ਨੂੰ ਕਾਇਮ ਰੱਖਣ ਲਈ ਵਚਨਬੱਧ !

admin