ਵਾਸ਼ਿੰਗਟਨ – ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ ਕਿਹਾ ਕਿ ਉਹ ਪੁਲਾੜ ਤੋਂ ਵੋਟ ਪਾਉਣਗੇ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਅਮਰੀਕੀ ਰਾਸ਼ਟਰਪਤੀ ਚੋਣਾਂ 2024 ’ਚ ਵੋਟ ਪਾਉਣ ਲਈ ਪੁਲਾੜ ਤੋਂ, ਬਹੁਤ ਮਹੱਤਵਪੂਰਨ ਡਿਊਟੀ ਨਿਭਾਉਗੇ ਕਿਉਂਕਿ ਉਹ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਵਾਪਸੀ ’ਚ ਦੇਰੀ ਹੋ ਸਕਦੀ ਹੈ।ਸਪੇਸ ਤੋਂ ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਵਿਲਮੋਰ ਨੇ ਕਿਹਾ ਕਿ ਉਸ ਨੇ ਆਪਣੀ ਵੋਟ ਪਾਉਣ ਲਈ ਅਪਣੀ ਬੇਨਤੀ ਭੇਜ ਦਿਤੀ ਹੈ ਕਿਉਂਕਿ ਇਹ ਇਕ ਬਹੁਤ ਹੀ ਮਹੱਤਵਪੂਰਨ ਫ਼ਰਜ਼ ਹੈ ਅਤੇ ਨਾਸਾ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਵੋਟ ਪਾਉਣ ਦੇ ਯੋਗ ਹਨ। ਸੁਨੀਤਾ ਨੇ ਕਿਹਾ ਕਿ ਉਹ ਸਪੇਸ ਤੋਂ ਵੋਟ ਪਾਉਣ ਦੇ ਯੋਗ ਹੋਣ ਦੀ ਉਡੀਕ ਕਰ ਰਹੀ ਹੈ। ਸੁਨੀਤਾ ਵਿਲੀਅਮਜ਼ ਨੇ ਕਿਹਾ, ‘‘ਦੋਵੇਂ ਪੁਲਾੜ ਯਾਤਰੀ ਸਪੇਸ ’ਚ ਫਸੇ ਹੋਏ ਹਨ ਅਤੇ ਅਗਲੇ ਸਾਲ ਸਪੇਸ ਐਕਸ ’ਚ ਵਾਪਸ ਆਉਣ ਦੀ ਸੰਭਾਵਨਾ ਹੈ।’’