Sport

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਮਾਨਸਿਕ ਮਜ਼ਬੂਤ ’ਤੇ ਕੰਮ ਕਰ ਰਹੇ ਹਾਂ : ਹਰਮਨਪ੍ਰੀਤ ਕੌਰ

ਮੁੰਬਈ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਭਾਰਤੀ ਖਿਡਾਰਨਾਂ ਲੰਬੇ ਸਮੇਂ ਤੋਂ ਮਾਨਸਿਕ ਰੂਪ ਨਾਲ ਮਜ਼ਬੂਤ ਬਣਨ ’ਤੇ ਕੰਮ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਮਦਦ ਮਿਲੇਗੀ। ਭਾਰਤ 2020 ਵਿਚ ਟੀ-20 ਵਿਸ਼ਵ ਕੱਪ ਵਿਚ ਉਪ ਜੇਤੂ ਰਿਹਾ ਸੀ। ਉਸ ਨੂੰ 6 ਵਾਰ ਦੇ ਜੇਤੂ ਤੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ, ਪਾਕਿਸਤਾਨ, ਸ਼੍ਰੀਲੰਕਾ ਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ।ਹਰਮਨਪ੍ਰੀਤ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਖਿਡਾਰਨਾਂ ਮਾਨਸਿਕ ਤੌਰ ’ਤੇ ਮਜ਼ਬੂਤ ਬਣਨ ’ਤੇ ਕੰਮ ਕਰ ਰਹੀਆਂ ਹਨ ਤਾਂ ਕਿ ਮੈਚ ਦੇ ਮਹੱਤਵਪੂਰਨ ਮੌਕਿਆਂ ’ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਣ। ਉਸ ਨੇ ਕਿਹਾ ਕਿ ਮੈਚ ਦੌਰਾਨ ਆਖਰੀ 3-4 ਓਵਰ ਬੇਹੱਦ ਮਹੱਤਵਪੂਰਨ ਹੁੰਦੇ ਹਨ। ਟੀ-20 ਕ੍ਰਿਕਟ ਕੋਈ ਛੋਟਾ ਸਵਰੂਪ ਨਹੀਂ ਹੈ ਕਿਉਂਕਿ ਆਖਿਰਕਾਰ ਤੁਸੀਂ ਇਸ ਵਿਚ 40 ਓਵਰ ਖੇਡਦੇ ਹੋ।’’

Related posts

ਵਿਰਾਟ ਕੋਹਲੀ ਨੂੰ ਫਾਰਮ ‘ਚ ਵਾਪਸੀ ਦੇਖ ਕੇ ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਲਿਆ ਯੂ-ਟਰਨ, ਹੁਣ ਕਹੀ ਇਹ ਗੱਲ

Bunty

ਸਟੇਡੀਅਮ ਵਿੱਚ ਬਾਂਦਰਾਂ ਦੀ ਐਂਟਰੀ ਰੋਕਣ ਲਈ ‘ਮੰਕੀ ਵਿਸਪਰ’ ਨਿਯੁਕਤ ਕੀਤੇ !

admin

ਚੀਨ ਦੇ ਵਿੱਚ ਹੋਣ ਵਾਲੀਆਂ ਏਸ਼ਆਈ ਖੇਡਾਂ ਉਪਰ ਕੋਰੋਨਾ ਦਾ ਪ੍ਰਛਾਵਾਂ !

Bunty