India

ਅਦਾਲਤ ਵੱਲੋਂ ਲਾਲੂ ਯਾਦਵ ਤੇ ਤੇਜਸਵੀ ਯਾਦਵ ਦੇ ਸੰਮਨ ਜਾਰੀ

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਨੌਕਰੀ ਬਦਲੇ ਜ਼ਮੀਨ ਘਪਲੇ ਨਾਲ ਜੁੜੇ ਇਕ ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪੁੱਤਰਾਂ ਤੇਜਸਵੀ ਯਾਦਵ ਤੇ ਤੇਜ ਪ੍ਰਤਾਪ ਯਾਦਵ ਅਤੇ ਹੋਰਨਾਂ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਸਾਰੇ ਮੁਲਜ਼ਮਾਂ ਨੂੰ 7 ਅਕਤੂਬਰ ਨੂੰ ਅਦਾਲਤ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਹੁਕਮ ਮੁਲਜ਼ਮਾਂ ਖ਼ਿਲਾਫ਼ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਉਤੇ ਗ਼ੌਰ ਕਰਦਿਆਂ ਸੁਣਾਏ ਹਨ।
ਇਸ ਮਾਮਲੇ ਵਿਚ ਈਡੀ ਨੇ ਅਦਾਲਤ ਅੱਗੇ 6 ਅਗਸਤ ਨੂੰ ਅੰਤਿਮ ਰਿਪੋਰਟ ਪੇਸ਼ ਕੀਤੀ ਸੀ। ਕੇਂਦਰੀ ਏਜੰਸੀ ਨੇ ਇਹ ਕੇਸ ਇਸ ਮਾਮਲੇ ਵਿਚ ਸੀਬੀਆਈ ਵੱਲੋਂ ਦਰਜ ਇਕ ਐੱਫ਼ਆਈਆਰ ਦੇ ਆਧਾਰ ’ਤੇ ਦਰਜ ਕੀਤਾ ਸੀ।

Related posts

ਆਰ. ਜੀ. ਕਰ ਹਸਪਤਾਲ ਦੇ ਸਾਬਕਾ ਪਿ੍ਰੰਸੀਪਲ ਡਾ. ਸੰਦੀਪ ਘੋਸ਼ ਦੀ ਮੈਡੀਕਲ ਪ੍ਰੈਕਟੀਸ਼ਨਰ ਰਜਿਸਟ੍ਰੇਸ਼ਨ ਰੱਦ

editor

ਰਾਹੁਲ ਗਾਂਧੀ ਰਾਜਨੀਤੀ ਦਾ ਫ਼ੇਲ੍ਹ ਉਤਪਾਦ, ਉਨ੍ਹਾਂ ਦੀ ਵਡਿਆਈ ਕਰਨਾ ਖੜਗੇ ਦੀ ਮਜ਼ਬੂਰੀ: ਨੱਡਾ

editor

ਗੁਰਪਤਵੰਤ ਪੰਨੂ ਮਾਮਲੇ ’ਤੇ ਭਾਰਤ ਨੂੰ ਸੰਮਨ ਜਾਰੀ ਕਰਨ ਦੀ ਭਾਰਤ ਵੱਲੋਂ ਨਿਖੇਧੀ

editor