Sport

ਏਸ਼ਿਆਈ ਖੇਡਾਂ ਦੀ ਤਗਮਾ ਜੇਤੂ ਕਿਰਨ ਬਾਲਿਆਨ ਡੋਪ ਟੈਸਟ ਵਿਚੋਂ ਹੋਈ ਫੇਲ੍ਹ

ਨਵੀਂ ਦਿੱਲੀ – ਏਸ਼ਿਆਈ ਖੇਡਾਂ ਦੀ ਕਾਂਸੀ ਤਮਗਾਂ ਜੇਤੂ ਸ਼ਾਟ ਪੁਟ ਐਥਲੀਟ ਕਿਰਨ ਬਾਲਿਆਨ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਾਬੰਦੀਸੁਦਾ ਪਦਾਰਥ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ, ਜਦਕਿ ਵੱਖ-ਵੱਖ ਖੇਡਾਂ ਦੇ ਕਈ ਖਿਡਾਰੀਆਂ ਦੇ ਨਾਂਅ ਡੋਪਿੰਗ ਐਥਲੀਟਾਂ ਦੀ ਸੂਚੀ ਤੋਂ ਹਟਾ ਦਿੱਤੇ ਗਏ ਹਨ।ਹੈਰਾਨੀ ਦੀ ਗੱਲ ਹੈ ਕਿ ਉਲੰਪਿਕ ਪਦਕ ਜੇਤੂ ਬਜਰੰਗ ਪੂਨੀਆ ਦਾ ਨਾਂਅ ਤਾਜ਼ਾ ਜਾਰੀ ਹੋਈ ਸੂਚੀ ‘ਚੋਂ ਗਾਇਬ ਹੈ। ਜਦਕਿ ਨਾਡਾ ਵਲੋਂ ਜਾਰੀ ਕੀਤੀ ਗਈ ਪਿਛਲੀ ਸੂਚੀ ਵਿਚ ਉਸ ਦਾ ਨਾਂਅ ਸ਼ਾਮਿਲ ਸੀ।ਨਾਡਾ ਨੇ 23 ਜੂਨ ਨੂੰ ਉਲੰਪਿਕ ਕਾਂਸੀ ਪਦਕ ਉਮੀਦਵਾਰ ਪਹਿਲਵਾਨ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ 10 ਤੇ ਮਾਰਚ ਸੋਨੀਪਤ ਵਿਚ ਦੌਰਾਨ ਪੂਨੀਆ ਨੇ ਹੋਏ ਚੋਣ ਟ੍ਰਾਇਲ ਨੇ ਬਜਰੰਗ ਪੂਨੀਆ ਆਪਣੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਖੇਡ ਦੀ ਵਿਸ਼ਵ ਸੰਚਾਲਨ ਸੰਸਥਾ ਯੂਨਾਈਟਿਡ ਕੁਸ਼ਤੀ ਵਿਸ਼ਵ (ਯੂ.ਡਬਲਿਊਡਬਲਿਊ.) ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਸੀ।

Related posts

ਦੱਖਣੀ ਅਫਰੀਕਾ ਵਿਰੁੱਧ ਮੈਚਾਂ ਲਈ ਪੰਤ ਭਾਰਤ ‘ਏ’ ਟੀਮ ਦਾ ਕਪਤਾਨ ਨਿਯੁਕਤ

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin