International

ਕੈਨੇਡਾ ਦੇ ਵੀਜ਼ਾ ਲਈ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ‘ਤੇ ਵਧਾਈ ਨਜ਼ਰਸਾਨੀ – ਮਾਰਕ ਮਿੱਲਰ

ਓਟਾਵਾ: ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਬੀਤੇ ਮਹੀਨਿਆਂ ਤੋਂ ਇੰਮੀਗੇਸ਼ਨ ਅਤੇ ਵੀਜ਼ਾ ਸਿਸਟਮ ਦੀਆਂ ਕਮਜ਼ੋਰੀਆਂ ਤੇ ਢਿੱਲਾਂ (ਜੋ 2015 ਤੋਂ ਉਨ੍ਹਾਂ ਨੇ ਆਪ ਹੀ ਸ਼ੁਰੂ ਕੀਤੀਆਂ ਸੀ) ਨੂੰ ਕੈਨੇਡਾ ਵਾਸੀ ਲੋਕਾਂ ਦਾ ਵਿਰੋਧ ਭਾਂਪਣ ਮਗਰੋਂ ਨੱਥਣ ਦਾ ਕੰਮ ਤੇਜ਼ ਕੀਤਾ ਹੋਇਆ ਹੈ । ਦੇਸ਼ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਹੈ ਕਿ ਬੀਤੇ ਮਹੀਨਿਆਂ ਦੌਰਾਨ ਸਿਸਟਮ ਦੀ ਘੋਖ ਕੀਤੀ ਜਾਂਦੀ ਰਹੀ ਹੈ ਤੇ ਵਿਦੇਸ਼ੀਆਂ ਦਾ ਵਹਾਅ ਘਟਾ ਕੇ ਕੈਨੇਡਾ ਦੇ ਹਿੱਤ ਵਿਚ ਸਿਸਟਮ ਦੇ ਬਦਲਾਅ ਲਾਗੂ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਸਾਡੇ ਦੇਸ਼ ਨੂੰ ਜ਼ਮੀਨੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿਚ ਵੜਨ ਦੇ ਇਕ ਸਾਧਨ ਵਜੋਂ ਵਰਤਣ ਨਹੀਂ ਦਿੱਤਾ ਜਾ ਸਕਦਾ । ਅਮਰੀਕਾ ਦੀ ਸਰਹੱਦ ‘ਤੇ ਤਾਇਨਾਤ ਇੰਮੀਗ੍ਰੇਸ਼ਨ ਤੇ ਕਸਟਮਜ਼ ਅਧਿਕਾਰੀਆਂ ਵਲੋਂ ਬੀਤੇ ਸਾਲ ਦੇ ਅਕਤੂਬਰ ਮਹੀਨੇ ਤੋਂ ਅਗਸਤ 2024 ਤੱਕ ਬਿਨਾ ਵੀਜ਼ਾ ਤੋਂ ਦੇਸ਼ ਵਿੱਚ ਦਾਖਲ ਹੋ ਰਹੇ 21929 ਵਿਦੇਸ਼ੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਵਿਚ ਅੱਧੇ ਤੋਂ ਵੱਧ (12992) ਭਾਰਤ ਦੇ ਨਾਗਰਿਕ ਸਨ। ਇਹ ਵੀ ਕਿ ਇਨ੍ਹਾਂ ਵਿਚੋਂ 17810 ਵਿਅਕਤੀ ਕਿਊਬਕ ਰਾਹੀਂ ਨਿਊ ਯਾਰਕ’ ਵੱਲ੍ਹ ਜਾਣ ਦੀ ਕੋਸ਼ਿਸ਼ ਵਿਚ ਅਧਿਕਾਰੀਆ ਦੇ ਹੱਥ ਆਏ ਸਨ। 2022 ਵਿਚ ਇਹ ਗਿਣਤੀ ਬਹੁਤ ਘੱਟ, 2238 ਸੀ । ਅਜਿਹੇ ਅੰਕੜਿਆਂ ਦੀ ਰੌਸ਼ਨੀ ਵਿਚ ਮੰਤਰੀ ਮਿੱਲਰ ਨੇ ਆਖਿਆ ਹੈ ਕਿ ਭਵਿੱਖ ਵਿਚ ਭਾਰਤ ਦੇ ਵੀਜ਼ਾ ਅਰਜੀਕਰਤਾਵਾਂ ਨੂੰ ਸਿਸਟਮ ਦੀਆਂ ਵੱਧ ਸਖਤੀਆਂ ਦਾ ਸਾਹਮਣਾ ਜਿੱਥੇ ਕੈਨੇਡਾ ਵਿਚ ਸ਼ਰਨ ਲੈਣ ਲਈ ਕਰਨਾ ਪੈ ਸਕਦਾ ਹੈ।ਬੀਤੇ ਦੋ ਕੁ ਸਾਲਾਂ ਤੋਂ ਭਾਰਤੀਆਂ ਦੀ ਗਿਣਤੀ ਤੇਜੀ ਨਾਲ ਵਧੀ ਹੈ ਓਥੇ ਹੈਰਾਨਕੁੰਨ ਤੱਥ ਇਹ ਵੀ ਹੈ ਕਿ ਕੈਨੇਡਾ ਦੇ ਸਟੱਡੀ ਪਰਮਿਟ ਧਾਰਕਾਂ (ਵਿਸ਼ੇਸ਼ ਤੌਰ ‘ਤੇ ਪੰਜਾਬੀਆਂ) ਵਲੋਂ ਧੜਾਧੜ ਰਫਿਊਜੀ ਕੇਸ ਅਪਲਾਈ ਕੀਤੇ ਗਏ ਹਨ।

Related posts

ਨੇਪਾਲ ਦੇ ਰਾਸ਼ਟਰਪਤੀ ਨੇ ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੂੰ ਆਨਰੇਰੀ ਡਿਗਰੀ ਕੀਤੀ ਪ੍ਰਦਾਨ

editor

ਗਾਜ਼ਾ ‘ਚ ਇਜ਼ਰਾਈਲ-ਹਮਾਸ ਯੁੱਧ ‘ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

editor

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

editor