ਨਵੀਂ ਦਿੱਲੀ – ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਆਪਣੀ ਪਤਨੀ ਨੇਹਾ ਧੂਪੀਆ ਨਾਲ ਬੀਤੇ ਦਿਨ ਨਵੀਂ ਦਿੱਲੀ ਦੇ ਲੇ ਮੈਰੀਡੀਅਨ ਵਿਖੇ ਆਪਣੇ ਪਿਤਾ ਅਤੇ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਜਨਮਦਿਨ ਦੇ ਮੌਕੇ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੇ ਵਿੱਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ, ਸਾਬਕਾ ਕ੍ਰਿਕਟਰ ਮਦਨ ਲਾਲ, ਅਨੁਭਵੀ ਕ੍ਰਿਕਟਰ ਕਪਿਲ ਦੇਵ, ਸਾਬਕਾ ਕ੍ਰਿਕਟਰ ਅਜੇ ਜਡੇਜਾ, ਵਰਿੰਦਰ ਸਹਿਵਾਗ, ਮੁਹੰਮਦ ਅਜ਼ਹਰੁਦੀਨ ਅਤੇ ਬਾਲੀਵੁੱਡ ਤੇ ਕ੍ਰਿਕਟ ਜਗਤ ਦੇ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਹਾਜ਼ਰ ਹੋਈਆਂ।
previous post