India

ਜਦੋਂ ਤੱਕ ਮੋਦੀ ਸੱਤਾ ਨਹੀਂ ਛੱਡਦੇ, ਮੈਂ ਨ੍ਹੀਂ ਮਰਦਾ, ਖੜਗੇ ਦਾ ਵੱਡਾ ਬਿਆਨ

ਜੰਮੂ – ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜਸਰੋਟਾ ਇਲਾਕੇ ’ਚ ਐਤਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ। ਡਾਕਟਰੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਖੜਗੇ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਪਹਿਲਾਂ ਉਹ “ਮਰਣ ਵਾਲੇ ਨਹੀਂ ਹਨ”। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਖੜਗੇ ਦੀ ਹਾਲਤ ਹੁਣ ਸਥਿਰ ਹੈ।
ਖੜਗੇ ਕਠੂਆ ’ਚ ਅੱਤਵਾਦੀਆਂ ਖ਼ਿਲਾਫ਼ ਚੱਲ ਰਹੇ ਆਪਰੇਸ਼ਨ ’ਚ ਸ਼ਹੀਦ ਹੋਏ ਹੈੱਡ ਕਾਂਸਟੇਬਲ ਨੂੰ ਸ਼ਰਧਾਂਜਲੀ ਦੇ ਰਹੇ ਸਨ। ਇਸ ਘਟਨਾ ’ਚ ਦੋ ਹੋਰ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ ਹਨ ਅਤੇ ਇਕ ਅੱਤਵਾਦੀ ਮਾਰਿਆ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਕਿਹਾ, “ਉਹ ਜਸਰੋਟਾ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਦੋਂ ਉਹਨਾਂ ਨੂੰ ਬੇਚੈਨੀ ਮਹਿਸੂਸ ਹੋਣੀ ਸ਼ੁਰੂ ਹੋਈ ਅਤੇ ਚੱਕਰ ਆਉਣ ਲੱਗੇ। ਇਸ ਦੌਰਾਨ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਕੁਰਸੀ ’ਤੇ ਬੈਠਾਉਣ ਵਿਚ ਮਦਦ ਕੀਤੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਹਾਲਤ ਸਥਿਰ ਹੈ। ਰੈਲੀ ਵਾਲੀ ਥਾਂ ’ਤੇ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਖੜਗੇ ਨੇ ਕਿਹਾ, ’’ਮੈਂ 83 ਸਾਲ ਦਾ ਹਾਂ। ਮੈਂ ਇੰਨੀ ਜਲਦੀ ਮਰਨ ਵਾਲਾ ਨਹੀਂ ਹਾਂ। ਮੈਂ ਉਦੋਂ ਤੱਕ ਜ਼ਿੰਦਾ ਰਹਾਂਗਾ, ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਸੱਤਾ ਤੋਂ ਬਾਹਰ ਨਹੀਂ ਹੁੰਦੇ…।’’
ਉਹਨਾਂ ਨੇ ਕਿਹਾ, “ਮੈਂ ਗੱਲ ਕਰਨਾ ਚਾਹੁੰਦਾ ਸੀ। ਪਰ ਚੱਕਰ ਆਉਣ ਕਾਰਨ ਮੈਂ ਬੈਠ ਗਿਆ। ਕਿਰਪਾ ਕਰਕੇ ਮੈਨੂੰ ਮੁਆਫ਼ ਕਰ ਦਿਓ।” ਖੜਗੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਜੁਟਾਉਣ ਲਈ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਜਸਰੋਟਾ ਪੁੱਜੇ ਸਨ। ਉਹ ਊਧਮਪੁਰ ਜ਼ਿਲ੍ਹੇ ਦੇ ਰਾਮਨਗਰ ਵਿੱਚ ਇੱਕ ਹੋਰ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨ ਵਾਲੇ ਹਨ।
ਜੰਮੂ-ਕਸ਼ਮੀਰ ਕਾਂਗਰਸ ਦੇ ਉਪ-ਪ੍ਰਧਾਨ ਰਵਿੰਦਰ ਸ਼ਰਮਾ ਨੇ ਕਿਹਾ ਕਿ ਖੜਗੇ ਨੂੰ ਚੱਕਰ ਆਇਆ ਅਤੇ ਉਨ੍ਹਾਂ ਨੂੰ ਇਕ ਕਮਰੇ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੂੰ ਜਾਂਚ ਲਈ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਡਾਕਟਰ ਇਸ ਬਾਰੇ ਸਲਾਹ ਦੇਣਗੇ ਕਿ ਉਹ ਦੂਜੀ ਰੈਲੀ ਵਿੱਚ ਹਿੱਸਾ ਲੈ ਸਕਦੇ ਹਨ ਜਾਂ ਨਹੀਂ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਮੈਂ ਭਾਰਤ-ਸ਼੍ਰੀਲੰਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ: ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ

admin

ਸਾਂਝੀ ਸੰਸਦੀ ਕਮੇਟੀ: ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਜਿੰਮੇਵਾਰੀ !

admin