Punjab

ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਮੁੱਖੀ ਡਾ. ਰੰਧਾਵਾ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਨਿਯੁਕਤ

ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਡਾ. ਆਤਮ ਸਿੰਘ ਰੰਧਾਵਾ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪ੍ਰਧਾਨ ਬਣਨ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਨਾਲ ਹੋਰ ਸਟਾਫ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਦਾ ਪੰਜਾਬ ਸਾਹਿਤ ਅਕਾਦਮੀ ਦਾ ਪ੍ਰਧਾਨ ਬਣਨ ਦੇ ਸਬੰਧ ’ਚ ਸਨਮਾਨ ਸਮਾਰੋਹ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ’ਚ ਕਰਵਾਏ ਗਏ ਉਕਤ ਸਨਮਾਨ ਸਮਾਰੋਹ ਮੌਕੇ ਸਬੰਧਿਤ ਵਿਭਾਗ ਵੱਲੋਂ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੂੰ ਉਕਤ ਅਕਾਦਮੀ ਦਾ ਪ੍ਰਧਾਨ ਬਣਨ ’ਤੇ ਸਨਮਾਨਿਤ ਕੀਤਾ ਗਿਆ। ਇਸ ਵਾਰ ਪੰਜਾਬ ਸਰਕਾਰ ਵੱਲੋਂ ਆਪਣੇ ਮਾਹਰਾਂ ਦੀ ਰਾਏ ਅਨੁਸਾਰ ਸਵਰਨਜੀਤ ਸਿੰਘ ਸਵੀ ਨੂੰ ਚੇਅਰਮੈਨ ਪੰਜਾਬ ਆਰਟਸ ਕੌਂਸਲ, ਸ੍ਰੀ ਅਸ਼ਵਨੀ ਚੈਟਲੇ ਨੂੰ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਡਾ. ਰੰਧਾਵਾ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪ੍ਰਧਾਨ ਥਾਪਿਆ ਗਿਆ ਹੈ।

ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਸਮੁੱਚਾ ਵਿਭਾਗ ਜੋ ਸਾਰਾ ਸਾਲ ਕੰਮ ਕਰਦਾ ਹੈ, ਸਾਹਿਤ ਉਤਸਵ ਅਤੇ ਪੁਸਤਕ ਮੇਲਾ ਲਗਾਉਂਦਾ ਹੈ ਸੰਵਾਦ ਵਰਗਾ ਮਿਆਰੀ ਰਸਾਲਾ ਚਲਾ ਰਿਹਾ ਹੈ, ਉਸ ਸਦਕਾ ਵਿਭਾਗ ਦੀ ਸਮੁੱਚੇ ਪੰਜਾਬੀ ਸੰਸਾਰ ਵਿਚ ਇਕ ਵੱਖਰੀ ਪਹਿਚਾਣ ਬਣੀ ਹੈ ਅਤੇ ਇਹ ਅਹੁਦਾ ਇਸ ਮਿਹਨਤ/ਪਹਿਚਾਣ ਦਾ ਹੀ ਨਤੀਜਾ ਹੈ। ਪੰਜਾਬ ਕਲਾ ਪਰਿਸ਼ਦ ਪੰਜਾਬ ਵਿਚ ਪੰਜਾਬ ਦੀਆਂ ਵੱਖ-ਵੱਖ ਕਲਾਵਾਂ ਨੂੰ ਪ੍ਰਫੁਲਿਤ ਕਰਨ ਵਾਲਾ ਰਾਜ-ਪੱਧਰੀ ਸਰਕਾਰੀ ਅਦਾਰਾ ਹੈ। ਪੰਜਾਬ ਕਲਾ ਪਰਿਸ਼ਦ ਅਧੀਨ ਪੰਜਾਬ ਸੰਗੀਤ ਨਾਟਕ ਅਕਾਦਮੀ, ਪੰਜਾਬ ਲਲਿਤ ਕਲਾ ਅਕਾਦਮੀ ਅਤੇ ਪੰਜਾਬ ਸਾਹਿਤ ਅਕਾਦਮੀ ਪੰਜਾਬ ਦੀਆਂ ਵੱਖ-ਵੱਖ ਕਲਾਵਾਂ ਨੂੰ ਪ੍ਰਸਾਰਨ ਪ੍ਰਚਾਰਨ ਹਿੱਤ ਉੱਦਮ ਕਰਦੇ ਹਨ। ਇਨ੍ਹਾਂ ਅਦਾਰਿਆਂ ਦੀ ਜਿੰਮੇਵਾਰੀ ਵੱਖ ਵੱਖ ਕਲਾਵਾਂ ਦੇ ਮਾਹਰਾਂ ਨੂੰ ਤਿੰਨ ਸਾਲ ਲਈ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਮਾਹਿਰਾਂ ਦੀ ਰਾਇ ਅਨੁਸਾਰ ਸ: ਸਵੀ ਨੂੰ ਚੇਅਰਮੈਨ ਪੰਜਾਬ ਆਰਟਸ ਕੌਂਸਲ, ਸ੍ਰੀ ਚੈਟਲੇ ਨੂੰ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਡਾ. ਰੰਧਾਵਾ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾ. ਰੰਧਾਵਾ 2001 ’ਚ ਵਿਭਾਗ ’ਚ ਬਤੌਰ ਸਹਾਇਕ ਪ੍ਰੋਫੈਸਰ ਆਏ ਅਤੇ 2019 ’ਚ ਉਨ੍ਹਾਂ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ।

ਉਨ੍ਹਾਂ ਕਿਹਾ ਕਿ ਉਕਤ ਅਕਾਦਮੀ ਦੀ ਸਥਾਪਨਾ 1979 ’ਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦੇ ਪਹਿਲੇ ਪ੍ਰਧਾਨ ਸੰਤ ਸਿੰਘ ਸੇਖੋਂ ਬਣਾਏ ਗਏ ਸਨ ਜਦਕਿ ਸਕੱਤਰ ਦਾ ਅਹੁਦਾ ਡਾ. ਅਤਰ ਸਿੰਘ ਨੇ ਸੰਭਾਲਿਆ ਸੀ। ਬਾਅਦ ’ਚ ਇਸ ਅਕਾਦਮੀ ਦੇ ਪ੍ਰਧਾਨ ਕਰਤਾਰ ਸਿੰਘ ਦੁੱਗਲ, ਗਿਆਨੀ ਲਾਲ ਸਿੰਘ, ਦਲੀਪ ਕੌਰ ਟਿਵਾਣਾ, ਹਰਭਜਨ ਹਲਵਾਰਵੀ,  ਪ੍ਰੋ ਗੁਰਦਿਆਲ ਸਿੰਘ ਅਤੇ ਸੁਰਜੀਤ ਪਾਤਰ ਵਰਗੀਆਂ ਸ਼ਖਸੀਅਤਾਂ ਰਹੀਆਂ ਹਨ। ਉਕਤ ਸਮਾਰੋਹ ਮੌਕੇ ਵਿਭਾਗੀ ਸਟਾਫ ਨੇ ਡਾ. ਰੰਧਾਵਾ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਪੌਦੇ ਨਾਲ ਸਨਮਾਨਿਤ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Related posts

‘ਆਨੰਦ ਕਾਰਜ’ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਵੀ ਕਾਨੂੰਨੀ ਮਾਨਤਾ !

admin

ਬਰਤਾਨੀਆ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ !

admin

ਅਸਾਮ ਦੀ ਜੇਲ੍ਹ ‘ਚ ਬੰਦ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਛੁੱਟੀ ਮਨਜ਼ੂਰ !

admin