ਕਾਬੁਲ – ਅਫ਼ਗਾਨ ਸੁਰੱਖਿਆ ਬਲਾਂ ਨੇ ਅਫ਼ਗਾਨਿਸਤਾਨ ਦੇ ਦੱਖਣੀ ਹੇਲਮੰਡ ਸੂਬੇ ਵਿੱਚ ਅਗਵਾਕਾਰਾਂ ਤੋਂ ਇੱਕ ਬੱਚੇ ਨੂੰ ਛੁਡਵਾਇਆ। ਨਾਲ ਹੀ ਦੋ ਔਰਤਾਂ ਸਮੇਤ ਚਾਰ ਅਗਵਾਕਾਰਾਂ ਨੂੰ ਗਿ੍ਰਫ਼ਤਾਰ ਕੀਤਾ। ਸੂਬਾਈ ਪੁਲਸ ਬੁਲਾਰੇ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।ਸੂਬਾਈ ਪੁਲਸ ਦੇ ਬੁਲਾਰੇ ਮੁੱਲਾ ਇਜ਼ਾਤੁੱਲਾ ਹੱਕਾਨੀ ਨੇ ਸਿਨਹੂਆ ਨੂੰ ਦੱਸਿਆ ਕਿ ਦੱਖਣੀ ਕੰਧਾਰ ਸੂਬੇ ਦੇ ਸਪਿਨ ਬੋਲਦਾਕ ਜ਼ਿਲ੍ਹੇ ਵਿੱਚ ਅਗਵਾ ਕੀਤੇ ਬੱਚੇ ਨੂੰ ਹੇਲਮੰਡ ਸੂਬੇ ਦੀ ਸੂਬਾਈ ਰਾਜਧਾਨੀ ਲਸ਼ਕਰ ਗਾਹ ਸ਼ਹਿਰ ਵਿੱਚ ਛੁਡਵਾਇਆ ਗਿਆ ਅਤੇ ਅਗਵਾਕਾਰਾਂ ਨੇ ਉਸ ਦੀ ਰਿਹਾਈ ਲਈ 50,000 ਡਾਲਰ ਦੀ ਫਿਰੌਤੀ ਮੰਗੀ ਸੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਹੱਕਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਫਗਾਨ ਸੁਰੱਖਿਆ ਬਲਾਂ ਨੇ ਅਗਵਾਕਾਰਾਂ ਦੇ ਟਿਕਾਣੇ ਦੀ ਪਛਾਣ ਕਰਨ ਤੋਂ ਬਾਅਦ ਇੱਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਬੱਚੇ ਨੂੰ ਛੁਡਵਾਇਆ।ਅਧਿਕਾਰੀ ਨੇ ਦੱਸਿਆ ਕਿ ਬਚਾਇਆ ਗਿਆ ਬੱਚਾ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਹੈ।ਜ਼ਿਕਰਯੋਗ ਹੈ ਕਿ ਯੁੱਧ-ਗ੍ਰਸਤ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਅਫਗਾਨਿਸਤਾਨ ਵਿੱਚ ਅਗਵਾਕਾਰਾਂ ਸਮੇਤ ਅਪਰਾਧਿਕ ਗਿਰੋਹ, ਅਕਸਰ ਅਮੀਰ ਪਰਿਵਾਰਾਂ ਨੂੰ ਉਨ੍ਹਾਂ ਦੇ ਮੈਂਬਰਾਂ ਨੂੰ ਅਗਵਾ ਕਰਕੇ ਅਤੇ ਉਨ੍ਹਾਂ ਦੀ ਰਿਹਾਈ ਲਈ ਵੱਡੀ ਮਾਤਰਾ ਵਿੱਚ ਨਕਦੀ ਦੀ ਮੰਗ ਕਰਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
previous post