Punjab

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਸਵਾਲ ਚੁੱਕਣ ਵਾਲੇ ਵਿਰਸਾ ਵਲਟੋਹਾ ਨੂੰ ਮੰਗਣੀ ਪਈ ਮੁਆਫੀ – ਸ੍ਰੀ ਅਕਾਲ ਤਖਤ ਸਾਹਿਬ

ਅੰਮ੍ਰਿਤਸਰ – ਕਲ ਤਕ ਜਥੇਦਾਰਾਂ ਨੂੰ ਭਾਜਪਾ ਤੇ ਆਰ ਐਸ ਐਸ ਦੇ ਦਬਾਅ ਹੇਠ ਹੋਣ ਦੀਆਂ ਬੜਕਾ ਮਾਰਨ ਵਾਲਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਜਥੇਦਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰਥ ਰਿਹਾ ਤੇ ਲਿਖਤੀ ਮੁਆਫੀ ਮੰਗ ਕੇ ਵਾਪਿਸ ਚਲਾ ਗਿਆ। ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਲਜ਼ਾਮ ਲਗਾਇਆ ਸੀ ਕਿ ਤਖਤਾਂ ਦੇ ਜਥੇਦਾਰ ਆਰ ਐਸ ਐਸ ਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਹਨ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਇਸ ਦਬਾਅ ਕਾਰਨ ਨਹੀਂ ਵਿਚਾਰ ਰਹੇ ਤਾਂ ਕਿ ਸਿੱਖਾਂ ਨੂੰ ਆਗੂ ਰਹਿਤ ਕੀਤਾ ਜਾ ਸਕੇ। ਵਲਟੋਹਾ ਦੇ ਇਸ ਬਿਆਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਵਿਰਸਾ ਸਿੰਘ ਵਲਟੋਹਾ ਨੂੰ ਉਸ ਵਲੋਂ ਲਗਾਏ ਇਲਜ਼ਾਮਾਂ ਦੇ ਸਬੂਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਲਈ ਆਦੇਸ਼ ਦਿੱਤਾ ਸੀ। ਅੱਜ ਜਥੇਦਾਰਾਂ ਦੇ ਹੁਕਮ ਮੁਤਬਿਕ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਆਪਣੇ ਕੁਝ ਸਾਥੀਆਂ ਸਮੇਤ ਆਏ। ਇਸ ਦੌਰਾਨ ਸਿੰਘ ਸਾਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਕੋਲੋ ਸਵਾਲ ਜਵਾਬ ਕੀਤੇ ਜਿਸ ਦਾ ਉਹ ਕੋਈ ਸ਼ਪਸ਼ਟ ਜਵਾਬ ਨਹੀਂ ਦੇ ਸਕੇ। ਵਿਰਸਾ ਸਿੰਘ ਵਲਟੋਹਾ ਨਾਲ ਹੋਈ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਵਲਟੋਹਾ ਜਦ ਆਪਣੇ ਲਗਾਏ ਕਿਸੇ ਵੀ ਇਲਜ਼ਾਮ ਦਾ ਸ਼ਪਸ਼ਟ ਜਵਾਬ ਨਹੀਂ ਦੇ ਸਕੇ ਤਾਂ ਉਹਨਾਂ ਲਿਖਤੀ ਮੁਆਫੀ ਮੰਗਦਿਆਂ ਕਿਹਾ ਕਿ ਉਹਨਾਂ ਵਲੋਂ ਮੀਡੀਆ ਵਿਚ ਕਹੀ ਕਿਸੇ ਵੀ ਗੱਲ ਦੇ ਨਾਲ ਜੇਕਰ ਆਪ ਜੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਖਿਮਾ ਦੇ ਜਾਚਕ ਹਨ। ਮੇਰੇ ਕੋਲੋ ਮੀਡੀਆ ਵਿਚ ਗੱਲ ਕਰਦਿਆਂ ਗੱਲਬਾਤ ਦੀ ਰਵਾਨੀ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਸ਼ਬਦ ਵਰਤੇ ਗਏ ਸਨ ਉਸ ਦੀ ਉਹ ਦੋਵੇ ਹੱਥ ਜੋੜ ਕੇ ਮੁਆਫੀ ਮੰਗਦੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ 11 ਅਕਤੂਬਰ ਨੂੰ ਉਹਨਾਂ ਦੀ ਸਿਹਤ ਯਾਬੀ ਲਈ ਉਹਨਾਂ ਦੇ ਘਰ ਆਏ ਸਨ ਜਿਥੇ ਉਹਨਾਂ ਨੇ ਮੇਰੀ ਨਿੱਜਤਾ ਨੂੰ ਸੇਧ ਲਗਾਉਂਦੇ ਹੋਏ ਸਾਰੀ ਗੱਲਬਾਤ ਰਿਕਾਰਡ ਕੀਤੀ। ਵਲਟੋਹਾ ਨੇ ਉਹਨਾਂ ਦੇ ਵਿਦੇਸ਼ ਰਹਿੰਦੇ ਸਪੁੱਤਰ ਬਾਰੇ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਉਸ ਦੀ ਜਾਇਦਾਦ ਕਿੰਨੀ ਤੇ ਕਿਥੇ ਹੈ ਜੋ ਕਿ ਮੇਰੀ ਨਿੱਜਤਾ ਤੇ ਨਿਸ਼ਾਨਾ ਹੈ। ਜਥੇਦਾਰ ਨੇ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਨੂੰ ਆਦੇਸ਼ ਦਿੱਤਾ ਕਿ ਤਖਤਾਂ ਦੇ ਜਥੇਦਾਰਾਂ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਵੇ। ਓਧਰ ਜਥੇਦਾਰਾਂ ਦੇ ਆਦੇਸ਼ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਖੁਦ ਹੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਪਰਨਾਏ ਹੋਏ ਹਨ। ਮੈਂ ਅਕਾਲੀ ਲੀਡਰਸ਼ਿਪ ਨੂੰ ਕਿਸੇ ਵੀ ਧਰਮ ਸੰਕਟ ਵਿਚ ਨਹੀਂ ਪਾਉਣਾ ਚਾਹੁੰਦਾ। ਉਹਨਾਂ ਕਿਹਾ ਕਿ ਮੈ ਅਕਾਲੀ ਹਾਂ ਤੇ ਮੇਰੀਆ ਰਗਾ ਵਿਚ ਅਕਾਲੀ ਖੂਨ ਦੋੜਦਾ ਹੈ। ਮੇਰੇ ਵਿਚ ਦਮਦਮੀ ਟਕਸਾਲ ਦੀ ਸੋਚ ਦੋੜਦੀ ਹੈ। ਮੇਰੇ ਵਿਚ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦੀ ਅਣਖ ਤੇ ਗੈਰਤ ਵਾਲੀ ਸੋਚ ਦੋੜਦੀ ਹੈ। ਮੇਰੇ ਵਿਚੋਂ ਅਕਾਲੀ ਦਲ ਨੂੰ ਕਿਵੇਂ ਕੱਢ ਦਿਓਗੇ। ਮੈਂ ਸਿੰਘ ਸਾਹਿਬਾਨ ਦਾ ਦਿਲ ਤੋਂ ਸਤਿਕਾਰ ਕਰਦਾ। ਹਰ ਸਿੱਖ ਚਾਹੁੰਦਾ ਹੈ ਕਿ ਸਿੰਘ ਸਾਹਿਬਾਨ ਸਿੱਖ ਸਿਧਾਂਤ ਤੇ ਦ੍ਰਿੜਤਾ ਨਾਲ ਪਹਿਰਾ ਦੇਣ।

Related posts

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin

ਪੰਜਾਬ ਦੇ ਇੰਡਸਟਰੀ ਮੰਤਰੀ ਸੰਜੀਵ ਅਰੋੜਾ ਦੀ ਚੋਣ ਨੂੰ ਚੁਣੌਤੀ !

admin