International

ਨਾਰਵੇ ਦੀ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਨੂੰ 93 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

ਓਸਲੋ – ਨਾਰਵੇ ਦੀ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਨੂੰ ਵੱਡੀ ਵਿੱਤੀ ਵਚਨਬੱਧਤਾ ਦਾ ਐਲਾਨ ਕੀਤਾ ਹੈ। ਨਾਰਵੇ ਨੇ ਅਗਲੇ 4 ਸਾਲਾਂ (2025-2028) ਵਿੱਚ 1 ਬਿਲੀਅਨ ਨਾਰਵੇਜੀਅਨ ਕ੍ਰੋਨਰ (93 ਮਿਲੀਅਨ ਡਾਲਰ) ਦੇਣ ਦਾ ਵਾਅਦਾ ਕੀਤਾ ਹੈ। ਨਾਰਵੇ ਦੀ ਸਰਕਾਰ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਗਲੋਬਲ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸੇ ਦਿਸ਼ਾ ਵਿੱਚ ਨਾਰਵੇ ਵੱਲੋਂ ਚੁੱਕਿਆ ਗਿਆ ਇਹ ਇੱਕ ਅਹਿਮ ਕਦਮ ਹੈ। ਜੋ ਇਸ ਮੁਹਿੰਮ ਪ੍ਰਤੀ ਉਸ ਦੇ (ਨਾਰਵੇ ਦੇ) ਸਮਰਪਣ ਨੂੰ ਦਰਸਾਉਂਦਾ ਹੈ।ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗੇਹਰ ਸਟੋਰ ਨੇ ਕਿਹਾ, “ਵਿਸ਼ਵ ਸਿਹਤ ਸੰਗਠਨ ਦੀ ਮਹੱਤਤਾ ਹੁਣ ਪਹਿਲਾਂ ਨਾਲੋਂ ਵੱਧ ਗਈ ਹੈ। ਡਬਲਯੂ.ਐੱਚ.ਓ. ਨੇ ਕਈ ਵਾਰ ਸੰਕਟ ਦੇ ਸਮੇਂ ਬਹੁਤ ਆਸਾਨੀ ਨਾਲ ਵੱਖ-ਵੱਖ ਮੀਟਿੰਗਾਂ ਦਾ ਆਯੋਜਨ ਕੀਤਾ ਅਤੇ ਵੱਖ-ਵੱਖ ਸੰਸਥਾਵਾਂ ਵਿਚਕਾਰ ਤਾਲਮੇਲ ਸਥਾਪਤ ਕੀਤਾ ਹੈ।” ਅਜਿਹੇ ਨਿਵੇਸ਼ ਦੌਰ ਦਾ ਉਦੇਸ਼ ਵਿਸ਼ਵ ਸਿਹਤ ਸੰਗਠਨ ਲਈ ਟਿਕਾਊ ਵਿੱਤਪੋਸ਼ਣ ਨੂੰ ਸੁਰੱਖਿਅਤ ਕਰਨਾ ਹੈ। ਇਕ ਸਮਾਚਾਰ ਏਜੰਸੀ ਅਨੁਸਾਰ, ਨਾਰਵੇ ਇਸ ਈਵੈਂਟ ਦੀ ਮੇਜ਼ਬਾਨੀ ਫਰਾਂਸ, ਜਰਮਨੀ, ਬ੍ਰਾਜ਼ੀਲ, ਮੌਰੀਤਾਨੀਆ, ਦੱਖਣੀ ਅਫਰੀਕਾ ਅਤੇ ਸਾਊਦੀ ਅਰਬ ਦੇ ਨਾਲ ਕਰ ਰਿਹਾ ਹੈ। ਨਾਰਵੇ ਦਾ ਇਹ ਸਹਿਯੋਗ ਲਚਕਦਾਰ ਹੋਵੇਗਾ, ਯਾਨੀ ਇਹ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਣ ਵਾਲੇ ਲਾਜ਼ਮੀ ਯੋਗਦਾਨ ਅਤੇ ਦਾਨ ਤੋਂ ਵੱਖਰਾ ਹੋਵੇਗਾ। ਵਰਤਮਾਨ ਵਿੱਚ, ਵਿਸ਼ਵ ਸਿਹਤ ਸੰਗਠਨ ਆਪਣੀ ਜ਼ਿਆਦਾਤਰ ਫੰਡਿੰਗ ਸਵੈ-ਇੱਛਤ ਯੋਗਦਾਨਾਂ ਤੋਂ ਪ੍ਰਾਪਤ ਕਰਦਾ ਹੈ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin