ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਸਤੀਫਾ ਨਾ ਪ੍ਰਵਾਨ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਵੀਡੀਓ ਜਾਰੀ ਜਰਜਟ ਜਥੇਦਾਰ ਨੇ ਕਿਹਾ ਕਿ ਜਥੇਦਾਰ ਤਲਵੰਡੀ ਸਾਬੋ ਦੇ ਬੱਚਿਆਂ ਅਤੇ ਪਰਿਵਾਰ ਤੇ ਕਮੈਂਟ ਕਰਦਿਆਂ ਹੋਇਆਂ ਜਿਹੜੇ ਗੰਦੇ ਸ਼ਬਦ ਵਰਤੇ ਗਏ ਅਤੇ ਜਿਸ ਤੋਂ ਦੁਖੀ ਹੋ ਕੇ ਇਸ ਜਲਾਲਤ ਤੋਂ ਦੁਖੀ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫਾ ਜਥੇਦਾਰ ਦੀ ਪਦਵੀ ਤੋਂ ਦਿੱਤਾ ਅਤੇ ਆਪਣਾ ਅਸਤੀਫਾ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹਨਾਂ ਨੇ ਆਪਣਾ ਅਸਤੀਫਾ ਭੇਜਿਆ ਹੈ । ਜੋ ਟਿੱਪਣੀਆਂ ਉਹਨਾਂ ‘ਤੇ ਕੀਤੀਆਂ ਗਈਆਂ ਹਨ, ਉਹਨਾਂ ਦੇ ਬੱਚਿਆਂ ਅਤੇੇ ਪਰਿਵਾਰ ‘ਤੇ ਕੀਤੀਆਂ ਗਈਆਂ ਹਨ। ਬੀਤੇ ਮੰਗਲਵਾਰ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਮੇਰੇ ਬੱਚਿਆਂ ਤੱਕ ਦੀ ਵਿਦੇਸ਼ਾਂ ਵਿਚ ਰੇਕੀ ਕੀਤੀ ਗਈ ਕਿ ਬੱਚੇ ਕਿੱਥੇ ਰਹਿੰਦੇ ਹਨ, ਕੀ ਕਰਦੇ ਹਨ। ਉਹਨਾਂ ਦੇ ਕੋਲ ਕੀ ਕੀ ਹੈ, ਇਹ ਸੰਗਤਾਂ ਨੇ ਸੁਣਿਆ। ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਤਾਰ ਕੋਈ ਨਾ ਕੋਈ ਜਲੀਲ ਕਰਨ ਦਾ ਜਿਹੜਾ ਯਤਨ ਕੀਤਾ ਸੀ, ਉਹ ਬਾਦਸਤੂਰ ਜਾਰੀ ਹੈ। ਦਾਸ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਕਰਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾ ਪ੍ਰਵਾਨ ਕੀਤਾ ਜਾਵੇ। ਉਹ ਮਨਜ਼ੂਰ ਨਹੀਂ ਕਰਨਾ ਚਾਹੀਦਾ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਾ ਕਿ ਉਹ ਆਪਣੇ ਦਿੱਤੇ ਹੋਏ ਇਸ ਅਸਤੀਫੇ ‘ਤੇ ਮੁੜ ਵਿਚਾਰ ਜਰੂਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਤੇ ਫਿਰ ਅਸੀਂ ਸਾਰੇ ਹੀ ਆਪਣੇ ਇਸ ਅਹੁਦੇ ਤੋਂ ਦਾਸ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਤੋਂ ਅਸਤੀਫਾ ਦੇਣ ਵਾਸਤੇ ਮਜਬੂਰ ਹੋਵੇਗਾ। ਪੰਥ ਦੇ ਅੰਦਰ ਇਸ ਤਰਾਂ ਦਾ ਘਟਨਾਕਰਮ ਸ਼ਾਇਦ ਇਤਿਹਾਸ ਦੇ ਵਿਚ ਪਹਿਲੀ ਵਾਰ ਵਾਪਰਿਆ ਹੈ, ਕਿ ਕਿਸੇ ਜਥੇਦਾਰ ਦੇ ਪਰਿਵਾਰ ਦੇ ਉੱਤੇ ਵੱਡੀ ਇਲਜ਼ਾਮ ਤਰਾਸ਼ੀ ਕੀਤੀ ਗਈ ਹੈ। ਕਿਸੇ ਦੇ ਪਰਿਵਾਰ ਦਾ ਜਿਹੜਾ ਚੀਰਹਰਨ ਕਰਨ ਦਾ ਯਤਨ ਕੀਤਾ ਗਿਆ ਹੈ। ਕਿਸੇ ਦੇ ਪਰਿਵਾਰ ਤੇ ਬੱਚੇ ਧੀਆਂ ਦੇ ਉੱਤੇ ਇਸ ਤਰਾਂ ਦੇ ਕੁਮੈਂਟ ਕਰਨੇ ਜਿਹੜੇ ਕਿਸੇ ਸਿੱਖ ਨੂੰ ਸੋਭਦੇ ਨਹੀਂ। ਕਿਉਂਕਿ ਸਿੱਖ ਤਾਂ ਐਸੀ ਕੌਮ ਹੈ ਜੋ ਬਿਗਾਣੀਆਂ ਧੀਆਂ ਨੂੰ ਜਾਲਮਾਂ ਦੇ ਕੋਲੋਂ ਛੁੜਾ ਕੇ ਬਾ-ਇੱਜਤ ਉਹਨਾਂ ਨੂੰ ਘਰਾਂ ‘ਚ ਪਹੁੰਚਾ ਕੇ ਆਇਆ ਕਰਦੇ ਸਨ। ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਬੱਚਿਆਂ ਉੱਤੇ ਇਸ ਤਰਾਂ ਦੇ ਕੁਮੈਂਟ ਕਰਨ ਵਾਲੇ ਕਦੇ ਸਿੱਖ ਨਹੀਂ ਹੋ ਸਕਦੇ। ਮੈਂ ਫਿਰ ਦੁਬਾਰਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਦਾ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ ਮਨਜ਼ੂਰ ਨਾ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਾ ਕਿ ਉਹ ਦੁਬਾਰਾ ਤੋਂ ਆਪਣੇ ਅਸਤੀਫੇ ਤੇ ਜਰੂਰ ਵਿਚਾਰ ਕਰਨ