India

ਉੱਤਰਾਖੰਡ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆ

ਪਿਥੌਰਗੜ੍ਹ – ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਜਾ ਰਹੇ ਇੱਕ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਉੱਤਰਾਖੰਡ ਦੇ ਮੁਨਸਿਆਰੀ ਨੇੜੇ ਇੱਕ ਪਿੰਡ ਵਿੱਚ ਹੰਗਾਮੀ ਹਾਲਾਤ ’ਚ ਉਤਾਰਿਆ ਗਿਆ। ਪਿਥੌਰਗੜ੍ਹ ਦੇ ਜ਼ਿਲ੍ਹ ਮੈਜਿਸਟ੍ਰੇਟ ਵਿਨੋਦ ਗਿਰੀਸ਼ ਗੋਸਵਾਮੀ ਨੇ ਦੱਸਿਆ ਕਿ ਇਹ ਹੈਲੀਕਾਪਟਰ, ਜੋ ਮਿਲਮ ਗਲੇਸ਼ੀਅਰ ਜਾ ਰਿਹਾ ਸੀ, ਦੁਪਹਿਰ ਕਰੀਬ ਇੱਕ ਵਜੇ ਰਵਾਨਾ ਹੋਇਆ। ਹਾਲਾਂਕਿ ਬੱਦਲਵਾਈ ਅਤੇ ਘੱਟ ਦਿਖਣ ਸਮਰੱਥਾ ਕਾਰਨ ਇਹ ਕਰੀਬ 1:30 ਵਜੇ ਦੇ ਕਰੀਬ 42 ਕਿਲੋਮੀਟਰ ਦੂਰ ਰਾਲਮ ਪਿੰਡ ਦੇ ਹੈਲੀਪੈਡ ’ਤੇ ਉਤਾਰਿਆ ਗਿਆ। ਅਧਿਕਾਰੀ ਨੇ ਕਿਹਾ ਕਿ ਉੱਤਰਾਖੰਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਜੋਗਦਾਂਡੇ ਵੀ ਮੁੱਖ ਚੋਣ ਕਮਿਸ਼ਨਰ ਦੇ ਨਾਲ ਹੈਲੀਕਾਪਟਰ ਵਿੱਚ ਸਵਾਰ ਸਨ। ਹੈਲੀਕਾਪਟਰ ਵਿੱਚ ਪਾਇਲਟ ਤੋਂ ਇਲਾਵਾ ਤਿੰਨ ਜਣੇ ਸਵਾਰ ਸਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਹ ਸਾਰੇ ਸੁਰੱਖਅਤ ਹਨ ਅਤੇ ਮੁਨਸਿਆਰੀ ਪਰਤਣ ਲਈ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੈਟੇਲਾਈਟ ਫੋਨਾਂ ਸਣੇ ਜ਼ਰੂਰੀ ਸੰਚਾਰ ਉਪਕਰਨ ਮੌਜੂਦ ਹਨ। ਅਧਿਕਾਰੀ ਨੇ ਕਿਹਾ, ‘ਮੈਂ ਦੋ ਵਾਰ ਸੀਈਸੀ ਨਾਲ ਗੱਲ ਕੀਤੀ ਹੈ। ਉਹ ਸਾਰੇ ਸੁਰੱਖਿਅਤ ਹਨ। ਜੇਕਰ ਮੌਸਮ ਠੀਕ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਵਾਪਸ ਮੁਨਸਿਆਰੀ ਲਿਜਾਇਆ ਜਾਵੇਗਾ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਰਾਲਮ ਨੇੜੇ ਆਈਟੀਬੀਪੀ ਕੈਂਪ ਵਿੱਚ ਆਰਾਮ ਕਰਨਗੇ।’’

Related posts

ਭਾਰਤ ਦੇ ਰਿਫਾਇਨਰੀ ਸੈਕਟਰ ਵਿੱਚ 5G ਦੀ ਐਂਟਰੀ: BSNL ਤੇ NRL ‘ਚ ਇਤਿਹਾਸਕ ਸਮਝੌਤਾ !

admin

ਜਨ ਧਨ ਯੋਜਨਾ ਨੇ ਇਤਿਹਾਸ ਰਚਿਆ, ਗਰੀਬਾਂ ਦੇ ਬੈਂਕ ਖਾਤਿਆਂ ਦੀ ਗਿਣਤੀ 55 ਕਰੋੜ ਤੋਂ ਪਾਰ ਹੋ ਗਈ !

admin

ਵਾਰਾਣਸੀ ਨੂੰ 2200 ਕਰੋੜ ਰੁਪਏ ਦਾ ਤੋਹਫ਼ਾ ਮਿਲਿਆ !

admin