ਅੰਮ੍ਰਿਤਸਰ — ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕਾਮਰਸ ਸੋਸਾਇਟੀ ਵੱਲੋਂ ‘ਲੋਗੋ ਡਿਜ਼ਾਈਨਿੰਗ’ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦਾ ਮਕਸਦ ਪ੍ਰਤਿਭਾ, ਵਿਚਾਰਾਂ ਅਤੇ ਗਿਆਨ ਨੂੰ ਉਜਾਗਰ ਕਰਨਾ ਸੀ।
ਇਸ ਮੌਕੇ ਪ੍ਰੋਗਰਾਮ ਚੇਅਰਮੈਨ ਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਉਕਤ ਮੁਕਾਬਲੇਬਾਜੀ ’ਚ ਆਪਣੇ ਹੁਨਰ ਨੂੰ ਪ੍ਰਤੱਖ ਕਰਨ ਲਈ ਮੰਚ ਪ੍ਰਦਾਨ ਕਰਨ ਲਈ ਪ੍ਰੋਗਰਾਮ ਡਾਇਰੈਕਟਰ ਡਾ. ਏ. ਕੇ. ਕਾਹਲੋਂ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ: ਦੀਪਕ ਦੇਵਗਨ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਸਿਹਤਮੰਦ ਅਤੇ ਭਾਈਚਾਰਕ ਸ਼ਮੂਲੀਅਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਿਆਂ ਭਾਗੀਦਾਰਾਂ ਦੀ ਪ੍ਰਤਿਭਾ, ਵਿਚਾਰਾਂ ਅਤੇ ਗਿਆਨ ਨੂੰ ਉਜਾਗਰ ਕਰਦੇ ਹਨ।ਇਸ ਮੁਕਾਬਲੇ ’ਚ ਵਿਭਾਗ ਦੇ ਕਰੀਬ 50 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਡਾ. ਕਾਹਲੋਂ ਨੇ ਭਾਗੀਦਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹੋ ਜਿਹੇ ਸਮਾਗਮ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਆਪਣੇ ਵਿਚਾਰਾਂ, ਖੋਜਾਂ, ਪ੍ਰੋਜੈਕਟਾਂ ਜਾਂ ਨਵੀਨਤਾਵਾਂ ਨੂੰ ਪੇਸ਼ ਕਰਨ ਲਈ ਇਕ ਵਧੀਆ ਪਲੇਟਫਾਰਮ ਪ੍ਰਦਾਨ ਕਰਦੇ ਹਨ। ਇਸ ਮੌਕੇ ਡਾ. ਦੇਵਗਨ ਨੇ ਕਿਹਾ ਕਿ ਇਸ ਮੁਕਾਬਲੇ ਦੇ ਆਯੋਜਨ ਦਾ ਮੂਲ ਉਦੇਸ਼ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਹੁਲਾਰਾ ਦੇਣਾ, ਸਿਰਜਣਾਤਮਕਤਾ ਦਾ ਵਿਕਾਸ ਕਰਨਾ ਅਤੇ ਵਿਦਿਆਰਥੀਆਂ ’ਚ ਸਵੈ—ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ।ਇਸ ਮੌਕੇ ਪ੍ਰੋ: ਰੀਮਾ ਸਚਦੇਵਾ, ਡਾ: ਸਾਕਸ਼ੀ ਸ਼ਰਮਾ, ਡਾ: ਮਨੀਸ਼ਾ ਬਹਿਲ, ਪ੍ਰੋ: ਪੂਜਾ ਪੁਰੀ, ਡਾ: ਸਵਰਾਜ ਕੌਰ, ਡਾ: ਪੂਨਮ ਸ਼ਰਮਾ, ਡਾ: ਅਜੈ ਸਹਿਗਲ ਤੋਂ ਇਲਾਵਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।