India

ਛੱਤੀਸਗੜ੍ਹ ’ਚ ਆਈ.ਈ.ਡੀ. ਬਲਾਸਟ ਵਿੱਚ ਫ਼ੌਜ ਦੇ 2 ਜਵਾਨ ਸ਼ਹੀਦ

ਨਰਾਇਣਪੁਰ  –  ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ’ਚ ਸ਼ਨਿੱਚਰਵਾਰ ਨੂੰ ਗਸ਼ਤ ਦੌਰਾਨ ਫੋਜ਼ ਜਵਾਨਾਂ ’ਤੇ ਇਕ ਵੱਡਾ ਆਈਈਡੀ ਹਮਲਾ ਕੀਤਾ ਗਿਆ। ਆਈਜੀ ਬਸਤਰ ਪੀ ਸੁੰਦਰਰਾਜ ਨੇ ਦੱਸਿਆ ਕਿ ਨਕਸਲੀਆਂ ਨੇ ਗਸ਼ਤ ਕਰ ਰਹੀ ਟੀਮ ’ਤੇ ਹਮਲਾ ਕੀਤਾ ਅਤੇ ਆਈਈਡੀ ਧਮਾਕਾ ਕੀਤਾ। ਇਸ ਦੌਰਾਨ ਫ਼ੌਜ ਦੇ ਦੋ ਜਵਾਨ ਸ਼ਹੀਦੀ ਹੋ ਗਏ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਾਂਤੇਵਾੜਾ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਦਾਂਤੇਵਾੜਾ-ਨਰਾਇਣਪੁਰ ਸਰਹੱਦ ਨੇੜੇ ਪਿੰਡ ਨੇਂਦੂਰ ਅਤੇ ਥੁਲਥੂਲੀ ਦੇ ਜੰਗਲਾਂ ਵਿੱਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ 38 ਨਕਸਲੀ ਮਾਰੇ ਗਏ। ਪੁਲਿਸ ਨੇ 31 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ 29 ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Related posts

ਜਲ ਸੈਨਾ ਐਡਮਿਰਲਾਂ ਦੇ ਮੋਢਿਆਂ ’ਤੇ ਲੱਗਣ ਵਾਲੇ ਏਪੋਲੇਟਸ ਦਾ ਬਦਲਿਆ ਡਿਜ਼ਾਈਨ

Bunty

ਦੇਸ਼ ‘ਚ ਇਕ ਵਾਰ ਫਿਰ ਡੂੰਘਾ ਹੋ ਸਕਦੈ ਬਿਜਲੀ ਸੰਕਟ, CREA ਨੇ ਦਿੱਤੀ ਚਿਤਾਵਨੀ

Bunty

ਪੀ.ਐਮ. ਮੋਦੀ ਦੀ ਝੂਠ ਦੀ ਫੈਕਟਰੀ ਹੁਣ ਨਹੀਂ ਚੱਲੇਗੀ : ਮਲਿਕਾਰਜੁਨ ਖੜਗੇ

Bunty