International

ਤੁਰਕੀ ਦੀ ਏਰੋਸਪੇਸ ਅਤੇ ਰੱਖਿਆ ਕੰਪਨੀ ਤੁਸਾਸ ’ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੀ ਮੌਤ

ਅੰਕਾਰਾ – ਤੁਰਕੀ ਦੀ ਰਾਜਧਾਨੀ ਅੰਕਾਰਾ ’ਚ ਏਅਰੋਸਪੇਸ ਐਂਡ ਡਿਫੈਂਸ ਕੰਪਨੀ ਤੁਸਾਸ ’ਤੇ ਅੱਤਵਾਦੀ ਹਮਲਾ ਹੋਇਆ ਹੈ, ਜਿਸ ’ਚ 4 ਲੋਕ ਮਾਰੇ ਗਏ ਅਤੇ 14 ਜ਼ਖ਼ਮੀ ਹੋ ਗਏ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਰਾਜਧਾਨੀ ਅੰਕਾਰਾ ਦੇ ਬਾਹਰਵਾਰ ਤੁਰਕੀ ਏਅਰੋਸਪੇਸ ਇੰਡਸਟਰੀਜ਼ ਇੰਕ ’ਤੇ ਹੋਏ ਹਮਲੇ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਯੇਰਲਿਕਾਯਾ ਨੇ ਐਕਸ ’ਤੇ ਕਿਹਾ ਕਿ ਬਦਕਿਸਮਤੀ ਨਾਲ, ਹਮਲੇ ’ਚ ਸਾਡੇ ਕਈ ਨਾਗਰਿਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ। ਇਹ ਅਸਪਸ਼ਟ ਹੈ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਕੁਰਦ ਅੱਤਵਾਦੀ, ਇਸਲਾਮਿਕ ਸਟੇਟ ਸਮੂਹ ਅਤੇ ਖੱਬੇਪੱਖੀ ਕੱਟੜਪੰਥੀ ਪਹਿਲਾਂ ਵੀ ਦੇਸ਼ ਵਿੱਚ ਹਮਲੇ ਕਰ ਚੁੱਕੇ ਹਨ।
ਹਮਲਾਵਰ ਨੇ ਕੀਤਾ ਬੰਬ ਧਮਾਕਾ: ਇੱਕ ਰਿਪੋਰਟ ਮੁਤਾਬਕ ਸੁਰੱਖਿਆ ਕਰਮਚਾਰੀਆਂ ਦੀ ਬਦਲੀ ਦੌਰਾਨ ਹਮਲਾਵਰਾਂ ਦਾ ਇੱਕ ਸਮੂਹ ਟੈਕਸੀ ਵਿਚ ਕੰਪਲੈਕਸ ਦੇ ਪ੍ਰਵੇਸ਼ ਦੁਆਰ ’ਤੇ ਪਹੁੰਚਿਆ। ਘੱਟੋ-ਘੱਟ ਇੱਕ ਹਮਲਾਵਰ ਨੇ ਬੰਬ ਧਮਾਕਾ ਕਰ ਦਿੱਤਾ, ਜਦਕਿ ਦੂਜੇ ਹਮਲਾਵਰ ਕੰਪਲੈਕਸ ’ਚ ਦਾਖਲ ਹੋਣ ’ਚ ਕਾਮਯਾਬ ਹੋ ਗਏ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin