International

ਭਾਰਤ ਜੰਗ ਦਾ ਨਹੀਂ ਸਗੋਂ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ: ਮੋਦੀ

ਕਜ਼ਾਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਥੇ ਬਿ੍ਰਕਸ ਸੰਮੇਲਨ ਵਿਚ ਰੂਸ-ਯੂਕ੍ਰੇਨ ਵਿਵਾਦ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਸੁਲਝਾਉਣ ਦਾ ਸਪੱਸ਼ਟ ਸੱਦਾ ਦਿੱਤਾ ਅਤੇ ਕਿਹਾ ਕਿ ਭਾਰਤ ਯੁੱਧ ਦਾ ਨਹੀਂ ਸਗੋਂ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ। ਮੋਦੀ ਨੇ ਆਪਣੇ ਸੰਬੋਧਨ ’ਚ ਜੰਗ, ਆਰਥਿਕ ਅਨਿਸ਼ਚਿਤਤਾ, ਜਲਵਾਯੂ ਪਰਿਵਰਤਨ ਅਤੇ ਅੱਤਵਾਦ ਵਰਗੀਆਂ ਚੁਣੌਤੀਆਂ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਬਿ੍ਰਕਸ ਦੁਨੀਆ ਨੂੰ ਸਹੀ ਰਸਤੇ ’ਤੇ ਲਿਜਾਣ ’ਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਯੁੱਧ ਦਾ ਸਮਰਥਨ ਨਹੀਂ ਕਰਦੇ, ਪਰ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦੇ ਹਾਂ।’ ਅਤੇ ਜਿਸ ਤਰ੍ਹਾਂ ਅਸੀਂ ਮਿਲ ਕੇ ਕੋਵਿਡ ਵਰਗੀਆਂ ਚੁਣੌਤੀਆਂ ’ਤੇ ਕਾਬੂ ਪਾਉਣ ਦੇ ਯੋਗ ਹੋਏ ਹਾਂ, ਅਸੀਂ ਨਿਸ਼ਚਿਤ ਤੌਰ ’ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ, ਮਜ਼ਬੂਤ ਅਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਵੇਂ ਮੌਕੇ ਪੈਦਾ ਕਰਨ ਦੇ ਯੋਗ ਹਾਂ।’’
‘ਦੋਹਰਾ ਮਾਪਦੰਡ’ ਨਹੀਂ ਹੋਣਾ ਚਾਹੀਦਾ
ਰੂਸ ਦੇ ਕਜ਼ਾਨ ਸ਼ਹਿਰ ਵਿਚ 22 ਤੋਂ 24 ਅਕਤੂਬਰ ਤੱਕ 16ਵੇਂ ਬਿ੍ਰਕਸ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਸਮੇਤ ਬਿ੍ਰਕਸ ਦੇਸ਼ਾਂ ਦੇ ਚੋਟੀ ਦੇ ਨੇਤਾ ਸ਼ਾਮਲ ਹੋ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਵਿਸ਼ਵ ਪੱਧਰ ’ਤੇ ਸਾਂਝੇ ਯਤਨਾਂ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਸ ਖਤਰੇ ਨਾਲ ਲੜਨ ਲਈ ਕੋਈ ‘ਦੋਹਰਾ ਮਾਪਦੰਡ’ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ, ‘ਅੱਤਵਾਦ ਅਤੇ ਇਸ ਦੇ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਦੇ ਇੱਕਜੁੱਟ, ਦਿ੍ਰੜ ਸਮਰਥਨ ਦੀ ਲੋੜ ਹੈ।’

 

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin