ਵਾਸ਼ਿੰਗਟਨ – ਅਮਰੀਕਾ ਵਿਚ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਨੇਵਾਡਾ ਰਾਜ ਵਿਚ ਵੀ ਜਿੱਤ ਦਾ ਝੰਡਾ ਲਹਿਰਾਇਆ। ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਤੋਂ ਬਾਅਦ ਪਹਿਲੀ ਵਾਰ ਇਹ ਰਾਜ ਅਤੇ ਇਸ ਦੇ 6 ‘ਇਲੈਕਟੋਰਲ ਵੋਟ’ ਰਿਪਬਲਿਕਨ ਪਾਰਟੀ ਕੋਲ ਵਾਪਸ ਆਏ ਹਨ। ਇਸ ਤੋਂ ਪਹਿਲਾਂ 2004 ਵਿੱਚ ਬੁਸ਼ ਇਸ ਰਾਜ ਤੋਂ ਜਿੱਤੇ ਸਨ।ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਇਸ ਸਾਲ ਰਾਜ ਵਿੱਚ ਕਈ ਵਾਰ ਪ੍ਰਚਾਰ ਕੀਤਾ। ਨੇਵਾਡਾ ਦੀਆਂ ਜ਼ਿਆਦਾਤਰ ਕਾਉਂਟੀਆਂ ਪੇਂਡੂ ਹਨ ਅਤੇ ਇਸ ਨੇ 2020 ਵਿੱਚ ਟਰੰਪ ਲਈ ਭਾਰੀ ਵੋਟਾਂ ਪਾਈਆਂ ਸਨ ਪਰ ਡੈਮੋਕਰੇਟ ਜੋਅ ਬਾਈਡੇਨ ਨੇ ਉਸ ਸਮੇਂ ਦੀਆਂ 2 ਸਭ ਤੋਂ ਵੱਧ ਆਬਾਦੀ ਵਾਲੀਆਂ ਕਾਉਂਟੀਆਂ ਵੈਸ਼ੂ ਅਤੇ ਕਲਾਰਕ ਤੋਂ ਜਿੱਤ ਹਾਸਲ ਕੀਤੀ ਸੀ।
next post