India

ਰਾਹੁਲ ਗਾਂਧੀ ਦੇ ਸੰਸਦ ’ਚ ਆਉਣ ਤੋਂ ਬਾਅਦ ਲੋਕ ਸਭਾ ’ਚ ਬਹਿਸ ਦਾ ਪੱਧਰ ਘਟਿਆ : ਰਿਜਿਜੂ

ਨਾਗਪੁਰ – ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸੰਸਦ ’ਚ ਦਾਖਲ ਹੋਣ ਤੋਂ ਬਾਅਦ ਲੋਕ ਸਭਾ ’ਚ ਬਹਿਸ ਦਾ ਪੱਧਰ ਡਿੱਗ ਗਿਆ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਸਦੀ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਮਹਾਗਠਜੋੜ ਦੇ ਹੱਕ ਵਿੱਚ ਇੱਕ ਖਾਮੋਸ਼ ਲਹਿਰ ਹੈ ਅਤੇ ‘ਲੜਕੀ ਬਹਿਨ’ ਸਕੀਮ ਦਾ ਸੱਤਾਧਾਰੀ ਗਠਜੋੜ ਨੂੰ ਫ਼ਾਇਦਾ ਹੋਵੇਗਾ। ਰਿਜਿਜੂ ਇੱਥੇ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਆਏ ਹਨ।
ਉਨ੍ਹਾਂ ਕਿਹਾ, ’’ਰਾਹੁਲ ਗਾਂਧੀ ਦੇ ਆਉਣ ਤੋਂ ਬਾਅਦ ਲੋਕ ਸਭਾ ’ਚ ਬਹਿਸ ਦਾ ਪੱਧਰ ਡਿੱਗ ਗਿਆ ਹੈ। ਸਾਡੇ ਕੋਲ ਅਜਿਹੇ ਲੋਕ ਹਨ, ਜੋ ਗੱਲ ਕਰ ਸਕਦੇ ਹਨ ਅਤੇ ਬਹਿਸ ਕਰ ਸਕਦੇ ਹਨ ਪਰ ਲੱਗਦਾ ਹੈ ਕਿ ਕਾਂਗਰਸ ਕੋਲ ਅਜਿਹਾ ਕੋਈ ਨਹੀਂ ਹੈ ਅਤੇ ਜੋ ਬਹਿਸ ਕਰਨਾ ਚਾਹੁੰਦੇ ਹਨ, ਉਹ ਰਾਹੁਲ ਗਾਂਧੀ ਤੋਂ ਡਰਦੇ ਹਨ।’’ ਰਿਜਿਜੂ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਕਈ ਸੀਨੀਅਰ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਬਹਿਸ ਅਤੇ ਚਰਚਾ ਕਰਨਾ ਚਾਹੁੰਦੇ ਹਨ ਪਰ ਵਿਰੋਧੀ ਧਿਰ ਦੇ ਨੇਤਾ ਨਹੀਂ ਚਾਹੁੰਦੇ, ਕਿਉਂਕਿ ਉਹ ਬਹਿਸ ਨਹੀਂ ਕਰ ਸਕਦੇ। ਉਹ ਕੁਝ ਗੈਰ ਸਰਕਾਰੀ ਸੰਗਠਨਾਂ ਦੁਆਰਾ ਦਿੱਤੀਆਂ ਗਈਆਂ ਚਿੱਟਾਂ ਪੜ੍ਹਦੇ ਹਨ।
ਉਨ੍ਹਾਂ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਲਿਤਾਂ, ਆਦਿਵਾਸੀਆਂ, ਸੰਵਿਧਾਨ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਵਕਫ਼ (ਸੋਧ) ਬਿੱਲ ਦੇ ਵਿਰੋਧ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਬਿੱਲ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਿਆਸੀ ਕਾਰਨਾਂ ਕਰਕੇ ਬਿੱਲ ਦਾ ਵਿਰੋਧ ਕਰ ਰਹੇ ਹਨ। ਉਸ ਨੇ ਦਾਅਵਾ ਕੀਤਾ ਕਿ ਕਈ ਮੁਸਲਿਮ ਨੁਮਾਇੰਦਿਆਂ ਨੇ ਉਸ ਨੂੰ ਮਿਲ ਕੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਰਿਜਿਜੂ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਕਈ ਪਛੜੇ ਮੈਂਬਰਾਂ, ਔਰਤਾਂ ਅਤੇ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਉਹ ਬਿੱਲ ਦਾ ਸਮਰਥਨ ਕਰਦੇ ਹਨ।

Related posts

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor

ਦੁਨੀਆ ਬੁੱਧ ਦੇ ਸਿਧਾਂਤਾਂ ’ਚੋਂ ਕੱਢੇ ਯੁੱਧਾਂ ਦਾ ਹੱਲ : ਰਾਜਨਾਥ

editor