India

ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਚ ਨਾਇਜੀਰੀਆ ਪੁੱਜੇ ਪੀ.ਐੱਮ. ਮੋਦੀ

ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਤਿਨੂਬੂ ਅਬੂਜਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਈਜੀਰੀਆ ਦਾ ਦੂਜਾ ਸਭ ਤੋਂ ਵੱਡਾ ਸਨਮਾਨ, ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ (ਜੀਸੀਓਐਨ) ਪ੍ਰਦਾਨ ਕਰਦੇ ਹੋਏ। (ਫੋਟੋ: ਏ ਐਨ ਆਈ)

ਅਬੂਜਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦਿਨਾਂ ਵਿਦੇਸ਼ ਦੌਰੇ ਦੇ ਪਹਿਲੇ ਪੜਾਅ ਵਿੱਚ ਨਾਇਜੀਰੀਆ ਪਹੁੰਚੇ। ਪੀ.ਐੱਮ. ਮੋਦੀ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਤਿਨਬੂ ਦੇ ਸੱਦੇ ’ਤੇ ਪੱਛਮੀ ਅਫ਼ਰੀਕੀ ਮੁਲਕ ਦਾ ਦੌਰਾ ਕਰ ਰਹੇ ਹਨ।

ਨਾਇਜੀਰੀਆ ਪਹੁੰਚਣ ’ਤੇ ਮੰਤਰੀ ਨਿਯੋਮ ਏਜੇਨਵੋ ਵਿਕ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਬੂਜਾ ਸ਼ਹਿਰ ਦੀ ‘ਚਾਬੀ’ ਭੇਟ ਕੀਤੀ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ,‘‘ਇਹ ਪ੍ਰਧਾਨ ਮੰਤਰੀ ’ਚ ਨਾਇਜੀਰੀਆ ਦੇ ਲੋਕਾਂ ਦੇ ਵਿਸ਼ਵਾਸ ਅਤੇ ਸਤਿਕਾਰ ਦਾ ਪ੍ਰਗਟਾਵਾ ਹੈ।’’ ਅਬੂਜਾ ਤੋਂ ਮੋਦੀ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬ੍ਰਾਜ਼ੀਲ ਜਾਣਗੇ। ਇਸ ਤੋਂ ਬਾਅਦ ਉਹ ਗੁਆਨਾ ਜਾਣਗੇ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੂਬੂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਨਾਇਜੀਰੀਆ ਨਾਲ ਅਪਣੀ ਰਣਨੀਤਕ ਭਾਈਵਾਲੀ ਨੂੰ ਉੱਚ ਤਰਜੀਹ ਦਿੰਦਾ ਹੈ ਅਤੇ ਰੱਖਿਆ, ਊਰਜਾ ਅਤੇ ਵਪਾਰ ਸਮੇਤ ਕਈ ਖੇਤਰਾਂ ’ਚ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਦਿਸ਼ਾ ’ਚ ਕੰਮ ਕਰੇਗਾ। ਟੈਲੀਵਿਜ਼ਨ ’ਤੇ ਪ੍ਰਸਾਰਿਤ ਆਪਣੀ ਸ਼ੁਰੂਆਤੀ ਟਿਪਣੀ ’ਚ ਮੋਦੀ ਨੇ ਅੱਤਵਾਦ, ਵੱਖਵਾਦ, ਡਕੈਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵੱਡੀਆਂ ਚੁਣੌਤੀਆਂ ਦੱਸਿਆ ਅਤੇ ਕਿਹਾ ਕਿ ਦੋਵੇਂ ਦੇਸ਼ ਇਨ੍ਹਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਜਾਰੀ ਰਖਣਗੇ। ਮੋਦੀ ਐਤਵਾਰ ਸਵੇਰੇ ਅਬੂਜਾ ਪਹੁੰਚੇ। ਉਨ੍ਹਾਂ ਕਿਹਾ, ‘‘ਅਸੀਂ ਨਾਈਜੀਰੀਆ ਨਾਲ ਅਪਣੀ ਰਣਨੀਤਕ ਭਾਈਵਾਲੀ ਨੂੰ ਉੱਚ ਤਰਜੀਹ
ਦਿੰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਗੱਲਬਾਤ ਤੋਂ ਬਾਅਦ ਸਾਡੇ ਸਬੰਧਾਂ ’ਚ ਇਕ ਨਵਾਂ ਅਧਿਆਇ ਖੁੱਲ੍ਹੇਗਾ।’’ ਮੋਦੀ ਨੇ ਲਗਭਗ 60,000 ਭਾਰਤੀ ਪ੍ਰਵਾਸੀਆਂ ਨੂੰ ਭਾਰਤ-ਨਾਈਜੀਰੀਆ ਸਬੰਧਾਂ ਦਾ ਮੁੱਖ ਥੰਮ?ਹ ਦਸਿਆ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਟੀਨੂਬੂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਪਿਛਲੇ ਮਹੀਨੇ ਹੜ੍ਹਾਂ ਨਾਲ ਪ੍ਰਭਾਵਤ ਨਾਈਜੀਰੀਆ ਦੇ ਲੋਕਾਂ ਲਈ 20 ਟਨ ਰਾਹਤ ਸਮੱਗਰੀ ਭੇਜ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸਾਲ ਭਾਰਤ ਵਲੋਂ ਕਰਵਾਏ ਜੀ-20 ਸਿਖਰ ਸੰਮੇਲਨ ’ਚ ਅਫਰੀਕੀ ਯੂਨੀਅਨ ਦੇ ਸਥਾਈ ਮੈਂਬਰ ਬਣਨ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਇਕ ਮਹੱਤਵਪੂਰਨ ਘਟਨਾਕ੍ਰਮ ਦਸਿਆ। ਵਫ਼ਦ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਮੋਦੀ ਅਤੇ ਟੀਨੂੰਬੂ ਨੇ ਰਾਸ਼ਟਰਪਤੀ ਭਵਨ ’ਚ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਵੀ ਕੀਤਾ ਗਿਆ। ਨਾਈਜੀਰੀਆ ਛੇ ਦਹਾਕਿਆਂ ਤੋਂ ਭਾਰਤ ਦਾ ਨਜ਼ਦੀਕੀ ਭਾਈਵਾਲ ਰਿਹਾ ਹੈ। ਭਾਰਤ ਨੇ 1960 ਵਿਚ ਨਾਈਜੀਰੀਆ ਦੇ ਆਜ਼ਾਦ ਹੋਣ ਤੋਂ ਦੋ ਸਾਲ ਪਹਿਲਾਂ ਨਵੰਬਰ, 1958 ਵਿਚ ਲਾਗੋਸ ਵਿਚ ਅਪਣੀ ਕੂਟਨੀਤਕ ਇਮਾਰਤ ਸਥਾਪਤ ਕੀਤੀ ਸੀ।

ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਕੌਮੀ ਪੁਰਸਕਾਰ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕੀਤਾ ਹੈ। ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਅਪਣੇ ਬਿਆਨ ’ਚ ਮੋਦੀ ਨੇ ਕਿਹਾ, ‘‘ਮੈਨੂੰ ਨਾਈਜੀਰੀਆ ਵਲੋਂ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ’ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਬਹੁਤ ਮਾਣ ਹੈ। ਮੈਂ ਇਸ ਨੂੰ ਬਹੁਤ ਨਿਮਰਤਾ ਨਾਲ
ਮਨਜ਼ੂਰ ਕਰਦਾ ਹਾਂ ਅਤੇ ਇਸ ਨੂੰ ਭਾਰਤ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ।’’

ਇਹ ਕਿਸੇ ਵੀ ਦੇਸ਼ ਵਲੋਂ ਮੋਦੀ ਨੂੰ ਦਿਤਾ ਗਿਆ 17ਵਾਂ ਕੌਮਾਂਤਰੀ ਪੁਰਸਕਾਰ ਹੈ। ਮੋਦੀ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ ਇਕਲੌਤੀ ਵਿਦੇਸ਼ੀ ਸ਼ਖਸੀਅਤ ਸੀ, ਜਿਸ ਨੂੰ 1969 ’ਚ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਮੋਦੀ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੂੰਬੂ ਦੇ ਸੱਦੇ ’ਤੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਚ ਨਾਈਜੀਰੀਆ ’ਚ ਹਨ। 17 ਸਾਲਾਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਇਹ ਪਹਿਲੀ ਯਾਤਰਾ ਹੈ।

Related posts

ਮਹਾਰਾਸ਼ਟਰ ਚੋਣਾਂ: ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ !

admin

ਇਕਵਾਡੋਰ ‘ਚ ਅੱਗ ਤੇ ਸੋਕੇ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ

editor

ਆਤਿਸ਼ੀ ਵਲੋਂ ਦਿੱਲੀ ਮੈਟਰੋ ਦੇ ਫੇਜ਼ 4 ਲਈ ਡਰਾਈਵਰ ਰਹਿਤ ਟਰੇਨ ਦਾ ਮੁਆਇਨਾ !

admin