ਮੁੰਬਈ – ਅਦਾਕਾਰਾ ਸ਼ਬਾਨਾ ਆਜ਼ਮੀ 46ਵੇਂ ਫੈਸਟੀਵਲ ਡੇਜ਼ 3 ਕਾਂਟੀਨੈਂਟਸ ’ਚ ਸ਼ਾਮਲ ਹੋਣ ਲਈ ਫਰਾਂਸ ਜਾ ਰਹੀ ਹੈ। ਇਹ ਸੱਭਿਆਚਾਰਕ ਸਮਾਗਮ ਦੁਨੀਆ ਭਰ ਦੇ ਸਿਨੇਮਾ ਨੂੰ ਸੈਲੀਬ੍ਰੇਟ ਕਰਦਾ ਹੈ। ਇਸ ਸਾਲ ਸ਼ਬਾਨਾ ਆਜ਼ਮੀ ਨੂੰ ਹਿੰਦੀ ਸਿਨੇਮਾ ਵਿਚ ਉਨ੍ਹਾਂ ਦੇ 50 ਸਾਲਾਂ ਦੇ ਕਰੀਅਰ ਲਈ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ, ਜਿਸ ਵਿਚ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਦੀ ਸ਼ਲਾਘਾ ਕੀਤੀ ਜਾਵੇਗੀ। ਇਸ ਪਿਛੋਕੜ ਵਿਚ ਸ਼ਬਾਨਾ ਆਜ਼ਮੀ ਦੀਆਂ ਕੁਝ ਬਿਹਤਰੀਨ ਫਿਲਮਾਂ ਜਿਵੇਂ ਕਿ ‘ਅੰਕੁਰ’, ‘ਮੰਡੀ’, ‘ਮਾਸੂਮ’ ਅਤੇ ਅਰਥ ਦੀ ਚੋਣ ਕੀਤੀ ਜਾਵੇਗੀ, ਜੋ ਉਸ ਦੀ ਸ਼ਾਨਦਾਰ ਅਦਾਕਾਰੀ ਅਤੇ ਬਹੁਮੁਖੀ ਪ੍ਰਤਿਭਾ ਨੂੰ ਸ਼ਰਧਾਂਜਲੀ ਹੋਵੇਗੀ। ਸ਼ਬਾਨਾ ਆਜ਼ਮੀ ਦਾ ਕਰੀਅਰ 2024 ਵਿਚ 50 ਸਾਲ ਪੂਰੇ ਕਰ ਰਿਹਾ ਹੈ ਅਤੇ ਹੁਣੇ ਹੀ ਮੁੰਬਈ ਫਿਲਮ ਫੈਸਟੀਵਲ ਵਿਚ ਉਸ ਨੂੰ ਸਿਨੇਮਾ ’ਚ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਪੁਰਸਕਾਰ ਮਿਲਿਆ ਹੈ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਉਹ ਇਕਲੌਤੀ ਅਦਾਕਾਰਾ ਹੈ ਜਿਸ ਨੇ ਸਰਬੋਤਮ ਅਦਾਕਾਰੀ ਲਈ ਪੰਜ ਰਾਸ਼ਟਰੀ ਫਿਲਮ ਐਵਾਰਡਜ਼ ਜਿੱਤੇ ਹਨ ਅਤੇ ਕਈ ਫਿਲਮਫੇਅਰ ਐਵਾਰਡਜ਼ ਵੀ ਆਪਣੇ ਨਾਂ ਕੀਤੇ ਹਨ।
previous post