Bollywood

‘ਸਾਡੀ ਜੋੜੀ ਬਣਾ ਦਿਓ, ਯਾਰ’ – ਗਿਆ ਪ੍ਰਗਿਆ ਜੈਸਵਾਲ

ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਗਿਆ ਜੈਸਵਾਲ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਦਰਅਸਲ, ਅਦਾਕਾਰਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਭਾਰਤ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਇੱਕ ਵੱਡੀ ਗੱਲ ਕਹੀ ਹੈ। ਸ਼ੁਭਮਨ ਗਿੱਲ ਨੂੰ ਡੇਟ ਕਰਨ ‘ਤੇ ਪ੍ਰਗਿਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ‘ਚ , ਪ੍ਰਗਿਆ ਨੇ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਆਪਣੀ ਦਿਲਚਸਪ ਰਾਏ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਡੇਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਇਸ ਬਿਆਨ ਤੋਂ ਬਾਅਦ ਪ੍ਰਗਿਆ ਦੇ ਪ੍ਰਸ਼ੰਸਕਾਂ ‘ਚ ਹਲਚਲ ਮੱਚ ਗਈ ਹੈ। ਜਦੋਂ ਉਨ੍ਹਾਂ ਨੂੰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, ‘ਜੇਕਰ ਮੌਕਾ ਮਿਲਿਆ, ਤਾਂ ਮੈਂ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹਾਂਗੀ। ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਪ੍ਰਗਿਆ ਅਤੇ ਸ਼ੁਭਮਨ ਗਿੱਲ ਦੀ ਜੋੜੀ ਬਹੁਤ ਕਿਊਟ ਲੱਗੇਗੀ, ਤਾਂ ਪ੍ਰਗਿਆ ਨੇ ਹੱਸਦੇ ਹੋਏ ਜਵਾਬ ਦਿੱਤਾ, ‘ਹਾਂ, ਉਹ ਸੱਚਮੁੱਚ ਬਹੁਤ ਪਿਆਰੇ ਹਨ। ਚਲੋ ਜਿਵੇਂ ਤੁਸੀ ਚਾਹੋ, ਜੋੜੀ ਬਣਾ ਦਿਓ ਯਾਰ। ਹਾਲਾਂਕਿ ਕ੍ਰਿਕਟਰ ਸ਼ੁਭਮਨ ਗਿੱਲ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁਭਮਨ ਗਿੱਲ ਆਪਣੀ ਕ੍ਰਿਕਟ ਦੇ ਨਾਲ-ਨਾਲ ਸੁੰਦਰੀਆਂ ਨਾਲ ਜੁੜਨ ਲਈ ਵੀ ਮਸ਼ਹੂਰ ਹਨ।

Related posts

ਵਰੁਣ ਧਵਨ ਨੂੰ ਫਿਲਮ ‘ਬੇਬੀ ਜੌਹਨ’ ਤੋਂ ਕਾਫ਼ੀ ਉਮੀਦਾਂ !

admin

ਬਾਲੀਵੁੱਡ ਹੀਰੋ ਆਮਿਰ ਖਾਨ ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ !

admin

ਨੀਤਾ ਅੰਬਾਨੀ ਵਲੋਂ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਦੀ ਮੇਜ਼ਬਾਨੀ !

admin