Articles International

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੀਮ ਵਿੱਚ ਭਾਰਤੀ ਮੂਲ ਦੇ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਗਰਾਫ਼ ਵਧਦਾ ਜਾ ਰਿਹਾ ਹੈ। ਹੁਣ ਟਰੰਪ ਨੇ ਆਪਣੀ ਨਵੀਂ ਕੈਬਨਿਟ ਵਿੱਚ ਇੱਕ ਹੋਰ ਭਾਰਤੀ ਹਰਮੀਤ ਕੌਰ ਢਿੱਲੋਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਟਰੰਪ ਨੇ ਮੰਗਲਵਾਰ 10 ਦਸੰਬਰ ਨੂੰ ਭਾਰਤੀ-ਅਮਰੀਕਨ ਵਕੀਲ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।

“ਮੈਂ ਹਰਮੀਤ ਕੇ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ। ਆਪਣੇ ਪੂਰੇ ਕਰੀਅਰ ਦੌਰਾਨ, ਹਰਮੀਤ ਸਾਡੀਆਂ ਪਿਆਰੀਆਂ ਨਾਗਰਿਕ ਸੁਤੰਤਰਤਾਵਾਂ ਦੀ ਰੱਖਿਆ ਲਈ ਲਗਾਤਾਰ ਖੜ੍ਹੇ ਰਹੇ ਹਨ।” ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੀਮ ਦੇ ਵਿੱਚ ਹਰਮੀਤ ਕੌਰ ਢਿਲੋਂ ਨੂੰ ਨਾਮਜ਼ਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਅੱਗੇ ਕਿਹਾ ਕਿ, “ਹਰਮੀਤ ਅਮਰੀਕਾ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹੈ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਦੇ ਗ੍ਰੈਜੂਏਟ ਹਨ। ਟਰੰਪ ਨੇ ਇਹ ਵੀ ਕਿਹਾ ਕਿ ਢਿੱਲੋਂ ਨੇ ਬੋਲਣ ਦੀ ਆਜ਼ਾਦੀ ‘ਤੇ ਰੋਕ ਲਗਾਉਣ ਲਈ ਤਕਨੀਕੀ ਕੰਪਨੀਆਂ ਨੂੰ ਘੇਰਿਆ, ਜੋ ਈਸਾਈਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਨੂੰ ਕੋਵਿਡ -19 ਮਹਾਂਮਾਰੀ ਦੌਰਾਨ ਇਕੱਠੇ ਅਰਦਾਸ ਕਰਨ ਤੋਂ ਰੋਕਿਆ ਗਿਆ ਸੀ। ਆਪਣੇ ਪੂਰੇ ਕਰੀਅਰ ਦੌਰਾਨ, ਹਰਮੀਤ ਸਾਡੀਆਂ ਪਿਆਰੀਆਂ ਨਾਗਰਿਕ ਸੁਤੰਤਰਤਾਵਾਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ। ਹਰਮੀਤ ਸਿੱਖ ਭਾਈਚਾਰੇ ਦੀ ਸਤਿਕਾਰਤ ਮੈਂਬਰ ਹਨ। ਨਿਆਂ ਵਿਭਾਗ ਵਿਚ, ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਣਥੱਕ ਰਖਵਾਲੀ ਕਰਨਗੇ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਜ਼ੋਰਦਾਰ ਢੰਗ ਨਾਲ ਲਾਗੂ ਕਰਨਗੇ।”

ਵਕੀਲ ਹਰਮੀਤ ਕੌਰ ਢਿੱਲੋਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੋਸਟ ਦਾ ਜਵਾਬ ਦਿੰਦਿਆਂ ਕਿਹਾ ਕਿ, “ਮੈਂ ਨਾਮਜ਼ਦ ਹੋਣ ਅਤੇ ਟਰੰਪ ਦੇ ਅਟਾਰਨੀ ਜਨਰਲ-ਚੁਣੇ ਪੈਮ ਬੌਂਡੀ ਦੀ ਅਗਵਾਈ ਵਿੱਚ ਵਕੀਲਾਂ ਦੀ ਇੱਕ ਸ਼ਾਨਦਾਰ ਟੀਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਹੀ ਹਾਂ।”

ਹਰਮੀਤ ਕੌਰ ਢਿਲੋਂ ਦਾ ਜਨਮ ਚੰਡੀਗੜ੍ਹ ਦੇ ਵਿੱਚ 1969 ਨੂੰ ਇੱਕ ਸਿੱਖ ਪ੍ਰੀਵਾਰ ਦੇ ਵਿੱਚ ਹੋਇਆ ਸੀ। ਜਦੋਂ ਉਹ ਛੋਟੇ ਸਨ ਤਾਂ ਉੁਹਨਾਂ ਪ੍ਰੀਵਾਰ ਅਮਰੀਕਾ ਚਲਾ ਗਿਆ ਤਾਂ ਜੋ ਉਹਨਾਂ ਦੇ ਪਿਤਾ ਜੀ ਤੇਜਪਾਲ ਸਿੰਘ ਢਿੱਲੋਂ ਇੱਕ ਆਰਥੋਪੀਡਿਕ ਸਰਜਨ ਵਜੋਂ ਆਪਣਾ ਕਰੀਅਰ ਬਣਾ ਸਕਣ। ਢਿੱਲੋਂ ਨੇ ਦਾ ਬਰੌਂਕਸ, ਨਿਊਯਾਰਕ ਵਿੱਚ ਐਲੀਮੈਂਟਰੀ ਸਕੂਲ ਵਿੱਚ ਪੜ੍ਹਿਆ ਅਤੇ ਇਸ ਤੋਂ ਬਾਅਦ ਉਹਨਾਂ ਦਾ ਪ੍ਰੀਵਾਰ ਨੋਰਥ ਕੈਰੋਲੀਨਾ ਦੇ ਸਮਿਥਫੀਲਡ ਦੇ ਵਿੱਚ ਸੈਟਲ ਹੋ ਗਏ। 16 ਸਾਲ ਦੀ ਉਮਰ ਵਿੱਚ ਹਾਈ ਸਕੂਲ ਖਤਮ ਕਰਨ ਤੋਂ ਬਾਅਦ, ਉਹਨਾਂ ਨੇ ਡਾਰਟਮਾਊਥ ਕਾਲਜ ਵਿੱਚ ਪੜ੍ਹਿਆ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਦੇ ਗ੍ਰੈਜੂਏਟ ਹਨ। ਉਹ ਇੱਕ ਲੇਖਕ ਬਣ ਗਏ ਅਤੇ ਆਖਰਕਾਰ ‘ਦਾ ਡਾਰਟਮਾਊਥ ਰੀਵਿਊ’ ਵਿੱਚ ਐਡੀਟਰ-ਇਨ-ਚੀਫ਼ ਬਣ ਗਏ। ਰਿਵਿਊ ਵਿਖੇ ਉਸਦੇ ਕਾਰਜਕਾਲ ਦੌਰਾਨ, ਸਕੂਲ ਦੇ ਪ੍ਰਧਾਨ ਅਤੇ ਉਸਦੇ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਇੱਕ ਆਰਟੀਕਲ ਦੀ ਖੂਬ ਚਰਚਾ ਹੋਈ ਸੀ ਅਤੇ ਇਹ ਚਰਚਾ ਅਮਰੀਕਨ ਰਾਸ਼ਟਰਪਤੀ ਭਵਨ ਦੇ ਗਲਿਆਰਿਆਂ ਤੱਕ ਪੁੱਜ ਗਈ ਸੀ। ਹਰਮੀਤ ਕੌਰ ਢਿਲੋਂ ਦਾ ਪਹਿਲਾ ਵਿਆਹ ਕੰਵਰਜੀਤ ਸਿੰਘ ਨਾਲ ਹੋਇਆ ਸੀ ਜੋ 2003 ਵਿੱਚ ਖਤਮ ਹੋ ਗਿਆ ਸੀ। ਉਸਦਾ ਦੂਜਾ ਵਿਆਹ ਸਰਵਜੀਤ ਸਿੰਘ ਰੰਧਾਵਾ ਨਾਲ ਹੋਇਆ ਜੋ 16 ਸਾਲ ਚੱਲਿਆ। ਰੰਧਾਵਾ ਦਾ ਪਾਰਕਿੰਸਨ ਰੋਗ ਅਤੇ ਕੈਂਸਰ ਨਾਲ ਲੜਨ ਤੋਂ 2024 ਵਿੱਚ ਦਿਹਾਂਤ ਹੋ ਗਿਆ ਸੀ।

ਹਰਮੀਤ ਕੌਰ ਢਿਲੋਂ ਅਮਰੀਕਾ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹੈ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਦਸੰਬਰ ਨੂੰ ਭਾਰਤੀ ਮੂਲ ਦੀ ਪ੍ਰਸਿੱਧ ਅਮਰੀਕਨ ਵਕੀਲ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਟਰੰਪ ਦੀ ਟੀਮ ਵਿੱਚ ਹਰਮੀਤ ਕੌਰ ਢਿੱਲੋਂ ਦੇ ਸ਼ਾਮਿਲ ਹੋਣ ਨਾਲ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 4 ਹੋ ਗਈ ਹੈ। ਹਰਮੀਤ ਕੌਰ ਢਿੱਲੋਂ ਭਾਰਤੀ ਮੂਲ ਦੀ ਚੌਥੀ ਵਿਅਕਤੀ ਹਨ ਜਿਨ੍ਹਾਂ ਨੂੰ ਟਰੰਪ ਕੈਬਨਿਟ ਵਿੱਚ ਨਾਮਜ਼ਦ ਕੀਤਾ ਗਿਆ ਹੈ। ਟਰੰਪ ਕੈਬਨਿਟ ਵਿੱਚ ਪਹਿਲੇ ਤਿੰਨ ਲੋਕਾਂ ਵਿੱਚ ਕਸ਼ ਪਟੇਲ, ਤੁਲਸੀ ਗਬਾਰਡ ਅਤੇ ਵਿਵੇਕ ਰਾਮਾਸਵਾਮੀ ਸ਼ਾਮਲ ਹਨ, ਗੁਜਰਾਤੀ ਮੂਲ ਦੇ 44 ਸਾਲਾ ਟਰੰਪ ਦੇ ਵਫ਼ਾਦਾਰ ਜੋ ਆਪਣੀ ਹਿੰਦੂ ਵਿਰਾਸਤ ਨਾਲ ਮਜ਼ਬੂਤ ਸਬੰਧਾਂ ਲਈ ਜਾਣੇ ਜਾਂਦੇ ਹਨ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬੇਸ਼ਰਮੀ ਦੀ ਹੱਦ !

admin

ਭਾਰਤ ਦੇ ਵਿੱਚ ‘ਐਲਆਈਸੀ ਬੀਮਾ ਸਖੀ ਯੋਜਨਾ’ ਦੀ ਸ਼ੁਰੂਆਤ !

admin