Articles Australia & New Zealand

ਹੈੱਕਸ ਬਦਲਾਅ: 3 ਬਿਲੀਅਨ ਡਾਲਰ ਦਾ ਸਟੂਡੈਂਟ ਲੋਨ ਮੁਆਫ ਹੋਵੇਗਾ: ਜੇਸਨ ਕਲੇਅਰ

ਆਸਟ੍ਰੇਲੀਆ ਦੇ ਐਜੂਕੇਸ਼ਨ ਮਨਸਿਟਰ ਜੇਸਨ ਕਲੇਅਰ।

“ਪਿਛਲੇ ਮਹੀਨੇ ਅਸੀਂ ਪਾਰਲੀਮੈਂਟ ਦੇ ਵਿੱਚ ਕਨੂੰਨ ਪਾਸ ਕੀਤਾ ਸੀ, ਜੋ 3 ਮਿਲੀਅਨ ਤੋਂ ਵਧੇਰੇ ਆਸਟ੍ਰੇਲੀਅਨ ਲੋਕਾਂ ਦਾ ਲਗਭਗ 3 ਬਿਲੀਅਨ ਡਾਲਰ ਦਾ ਵਿਦਿਆਰਥੀ ਦਾ ਕਰਜ਼ਾ ਮਾਫ ਕਰ ਦੇਵੇਗਾ। ਇਹ ਕਨੂੰਨ ਪਿਛਲੇ ਸਾਲ ਹੈੱਕਸ ਇੰਡੈਕਸੇਸ਼ਨ ਵਿੱਚ ਹੋਏ ਵਾਧੇ ਨੂੰ ਠੀਕ ਕਰਦਾ ਹੈ ਅਤੇ ਇਹ ਨਿਸ਼ਚਤ ਕਰਦਾ ਹੈ ਕਿ ਅਜਿਹਾ ਫਿਰ ਕਦੇ ਨਾ ਹੋਵੇ।”

ਆਸਟ੍ਰੇਲੀਆ ਦੇ ਐਜੂਕੇਸ਼ਨ ਮਨਸਿਟਰ ਜੇਸਨ ਕਲੇਅਰ ਨੇ ‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਹੁਣ ਆਸਟ੍ਰੇਲੀਅਨ ਟੈਕਸ ਡਿਪਾਰਟਮੈਂਟ ਸਟੂਡੈਂਟ ਲੋਨ ਵਾਲੇ ਸਾਰਿਆਂ ਉਪਰ ਇਹਨਾਂ ਤਬਦੀਲੀਆਂ ਨੂੰ ਆਟੋਮੈਟਿਕ ਢੰਗ ਨਾਲ ਲਾਗੂ ਕਰੇਗਾ ਅਤੇ ਇਹ ਕੰਮ ਜਲਦੀ ਤੋਂ ਜਲਦੀ ਹੋਵੇਗਾ। ਜੇ ਤੁਸੀਂ 2023 ਜਾਂ 2024 ਇੰਡੈਕਸੇਸ਼ਨ ਲਾਗੂ ਹੋਣ ਤੋਂ ਬਾਅਦ ਆਪਣੇ ਸਟੂਡੈਂਟ ਲੋਨ ਨੂੰ ਪੂਰੀ ਤਰ੍ਹਾਂ ਲਾਹ ਦਿੱਤਾ ਹੈ ਤਾਂ ਕਰੈਡਿਟ ਤੁਹਾਡੇ ਬੈਂਕ ਖਾਤੇ ਦੇ ਵਿੱਚ ਰੀਫੰਡ ਦੇ ਰੂਪ ਵਿੱਚ ਆਵੇਗਾ (ਇਹ ਮੰਨਦੇ ਹੋਏ ਕਿ ਕੋਈ ਬਕਾਇਆ ਕਰਜ਼ ਨਹੀਂ ਹੈ)। ਇਹ ਬਦਲਾਅ ਪਿਛਲੇ ਸਾਲ 1 ਜੂਨ ਨੂੰ ਮੌਜੂਦ ਸਾਰੇ ਹੈਲਪ, ਵੈੱਟ ਸਟੂਡੈਂਟ ਲੋਨ ਅਤੇ ਆਸਟ੍ਰੇਲੀਅਨ ਅਪਰੈਂਟਿਸਸਿ਼ਪ ਸੁਪੋਰਟ ਲੋਨ ਅਕਾਉਂਟਸ ਉਪਰ ਲਾਗੂ ਹੁੰਦਾ ਹੈ।

ਜੇਕਰ ਕਿਸੇ ਵਿਅਕਤੀ ਦਾ ਔਸਤ ਹੈਲਪ ਕਰਜ਼ਾ $27,000 ਡਾਲਰ ਹੈ, ਤਾਂ ਤੁਸੀਂ ਦੇਖੋਗੇ ਕਿ ਉਸਦੇ ਬਕਾਇਆ ਹੈਲਪ ਲੋਨ ਤੋਂ ਲਗਭਗ $1,200 ਡਾਲਰ ਦਾ ਨੁਕਸਾਨ ਹੋਇਆ ਹੈ। ਤੁਸੀਂ ਇੱਥੇ ਗਿਣਤੀ ਕਰ ਸਕਦੇ ਹੋ ਕਿ ਤੁਹਾਨੂੰ ਕਿੰਨਾ ਲਾਭ ਹੋਵੇਗਾ। ਇਸ ਬਦਲਾਅ ਬਾਰੇ ਵਿੱਚ ਅਕਸਰ ਪੁੱਛਣ ਵਾਲੇ ਸਵਾਲ ਇੱਥੇ ਹਨ।

ਬਿੱਲ ਵਿੱਚ 1 ਜੁਲਾਈ 2025 ਤੋਂ ਹਾਇਰ-ਐਜੂਕੇਸ਼ਨ ਟੀਚਿੰਗ, ਨਰਸਿੰਗ, ਮਿਡਵਾਈਫਰੀ ਅਤੇ ਸੋਸ਼ਲ-ਵਰਕ ਸਟੂਡੈਂਟਸ ਲਈ ਲਗਭਗ 68,000 ਵਿਦਿਆਰਥੀਆਂ ਲਈ ਕਾਮਨਵੇਲਥ ਪ੍ਰੈਕ ਪੇਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਉਹਨਾਂ ਨੂੰ ਆਪਣੀ ਡਿਗਰੀ ਦੇ ਪ੍ਰੈਕਟੀਕਲ ਪਾਰਟ ਦੇ ਦੌਰਾਨ ਵਿੱਤੀ ਸਹਾਇਤਾ ਮਿਲ ਸਕੇ।

ਅਤੇ ਹਾਲੇ ਬਹੁਤ ਕੁੱਝ ਹੋਣ ਵਾਲਾ ਹੈ।

ਅਸੀਂ ਐਲਾਨ ਕੀਤਾ ਹੈ ਕਿ ਫਿਰ ਤੋਂ ਦੁਬਾਰਾ ਮੁੜ ਬਣਨ ਵਾਲੀ ਐਲਬਨੀਜ਼ ਲੇਬਰ ਸਰਕਾਰ ਸਾਰਿਆਂ ਦੇ ਲਈ ਸਟੂਡੈਂਟ ਲੋਨ ਦੇ ਵਿੱਚ 20 ਪ੍ਰਤੀਸ਼ਤ ਦੀ ਹੋਰ ਕਟੌਤੀ ਕਰੇਗੀ।

ਲੱਗਭਗ $27,000 ਡਾਲਰ ਹੈੱਲਪ ਲੋਨ ਵਾਲੇ ਕਿਸੇ ਵੀ ਵਿਅਕਤੀ ਲਈ, ਤੁਸੀਂ ਦੇਖੋਗੇ ਕਿ ਉਸਦੇ ਬਕਾਇਆ ਲੋਨ ਤੋਂ $5,500 ਡਾਲਰ ਹੋਰ ਘੱਟ ਹੋ ਜਾਣਗੇ।

ਅਸੀਂ ਸਟੂਡੈਂਟ ਲੋਨ ਦੇ ਵਿੱਚ ਹਰ ਸਾਲ ਖਰਚੇ ਜਾਣ ਵਾਲੀ ਰਾਸ਼ੀ ਨੂੰ ਵੀ ਘੱਟ ਕਰ ਦੇਣਗ, ਜਿਸਦਾ ਮਤਲਬ ਹੈ ਕਿ ਤੁਹਾਡੀ ਜੇਬ ਵਿੱਚ ਜ਼ਿਆਦਾ ਪੈਸੇ ਹੋਣਗੇ।

ਅਤੇ ਇਸ ਤੋਂ ਇਲਾਵਾ, ਤੁਹਾਨੂੰ ਉਦੋਂ ਤੱਕ ਆਪਣਾ ਸਟੂਡੈਂਟ ਲੋਨ ਮੋੜਨਾ ਸ਼ੁਰੂ ਨਹੀਂ ਹੋਵੇਗਾ ਜਦੋਂ ਤੱਕ ਤੁਸੀਂ $67,000 ਡਾਲਰ ਹਰ ਸਾਲ ਕਮਾ ਨਹੀਂ ਲੈਂਦੇ। ਫਿਲਹਾਲ ਇਹ $54,000 ਡਾਲਰ ਹਰ ਸਾਲ ਹੈ।

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਧਰਮ ਨਿਰਪੱਖ ਸਿਵਲ ਕੋਡ: ਅਸਮਾਨਤਾ ਅਤੇ ਬੇਇਨਸਾਫ਼ੀ ਦਾ ਇਲਾਜ ?

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin