Punjab

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਜੇਤੂ ਵਿਦਿਆਰਥਣਾਂ ਅਤੇ ਸਟਾਫ ਨਾਲ।

ਅੰਮ੍ਰਿਤਸਰ — ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਖਾਲਸਾ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਸੰਸਥਾਵਾਂ ’ਚ ਇੰਟਰ ਖਾਲਸਾ ਸਕੂਲ ਦੇ ਵੱਖ—ਵੱਖ ਮੁਕਾਬਲਿਆਂ ’ਚ ਹਿੱਸਾ ਲੈ ਕੇ ਸ਼ਾਨਦਾਰ ਜਿੱਤਾਂ ਆਪਣੇ ਨਾਮ ’ਤੇ ਦਰਜ ਕਰਵਾਈਆਂ ਹਨ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਦਿਆਰਥਣਾਂ ਨੇ ਸ਼ਬਦ ਗਾਇਨ ਦੀ ਸ਼ੇ੍ਰਣੀ ਪਹਿਲੀ ਤੇ ਤੀਜੀ ਨੇ ਪਹਿਲਾ ਸਥਾਨ ਤੇ ਸ਼ੇ੍ਰਣੀ ਦੂਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦ ਕਿ ਮੋਨੋਐਕਟਿੰਗ ’ਚ ਸ਼ੇ੍ਰਣੀ ਪਹਿਲੀ ਤੇ ਤੀਜੀ ਨੇ ਦੂਸਰਾ ਸਥਾਨ ਤੇ ਕੈਟੇਗਰੀ ਦੂਜੀ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਕਾਵਿ ਉਚਾਰਨ ਮੁਕਾਬਲੇ ’ਚ ਕੈਟੇਗਰੀ ਪਹਿਲੀ ਤੇ ਦੂਜੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੋਰਨਾਂ ਮੁਕਾਬਲਿਆਂ ਜਿਵੇਂ ਕਿ ਲੋਕ ਨਾਚ ’ਚ ਕੈਟੇਗਰੀ ਪਹਿਲੀ ਤੇ ਤੀਜੀ ਨੇ ਦੂਸਰਾ ਸਥਾਨ ਤੇ ਸ਼੍ਰੇਣੀ ਦੂਜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਜਦ ਕਿ ਸੁੰਦਰ ਲਿਖਾਈ ਮੁਕਾਬਲੇ ’ਚ ਕੈਟੇਗਰੀ ਪਹਿਲੀ ਤੇ ਦੂਜੀ ਨੇ ਪਹਿਲਾ ਸਥਾਨ ਤੇ ਕੈਟੇਗਰੀ ਤੀਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ’ਚ ਤੀਜੀ ਕੈਟਾਗਰੀ ਦੀ ਵਿਦਿਆਰਥਣ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ’ਤੇ ਪ੍ਰਿੰਸੀਪਲ ਸ੍ਰੀਮਤੀ ਨਾਗਪਾਲ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਹੋਰ ਉੱਚੇ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਨੇ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨੂੰ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਵਾਉਣ ਸਬੰਧੀ ਵੀ ਸ਼ਲਾਘਾ ਕੀਤੀ।

Related posts

ਸਰਪੰਚ, ਨੰਬਰਦਾਰ ਤੇ ਐਮ.ਸੀਜ਼ ਸਰਟੀਫਿਕੇਟਾ ਲਈ ਆਨਲਾਈਨ ਤਸਦੀਕ ਕਰਨਗੇ: ਡਿਪਟੀ ਕਮਿਸ਼ਨਰ

admin

ਬਕਾਇਦਾ ਇਸ਼ਤਿਹਾਰ ਲਗਾ ਕੇ ਖੁੱਲ੍ਹੀ ਬੋਲੀ ਰਾਹੀਂ ਵੇਚੀ ਜ਼ਮੀਨ: ਸਕੱਤਰ ਐਸਜੀਪੀਸੀ

admin

19 ਕਿਲੋ ਹੈਰੋਇਨ ਬਰਾਮਦ: ਪੰਜਾਬ ਪੁਲਿਸ ਨੇ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ; 3.5 ਕਿਲੋ ਹੈਰੋਇਨ ਬਰਾਮਦ

Bunty