Sport

ਬ੍ਰਿਸਬੇਨ ਇੰਟਰਨੈਸ਼ਨਲ: ਨੋਵਾਕ ਜੋਕੋਵਿਕ ਨਵਾਂ ਰਿਕਾਰਡ ਬਨਾਉਣ ਦੇ ਨੇੜੇ !

ਬ੍ਰਿਸਬੇਨ ਇੰਟਰਨੈਸ਼ਨਲ: ਨੋਵਾਕ ਜੋਕੋਵਿਕ ਨਵਾਂ ਰਿਕਾਰਡ ਬਨਾਉਣ ਦੇ ਨੇੜੇ !

ਬ੍ਰਿਸਬੇਨ – ਨੋਵਾਕ ਜੋਕੋਵਿਕ ਨੇ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ ’ਚ 6-3, 6-3 ਦੀ ਸ਼ਾਨਦਾਰ ਜਿੱਤ ਨਾਲ ਗਾਏਲ ਮੋਨਫਿਲਸ ਖ਼ਿਲਾਫ਼ ਆਪਣੇ ਹੈੱਡ-ਟੂ-ਹੈੱਡ ਰਿਕਾਰਡ ਨੂੰ 20-0 ਤੱਕ ਪਹੁੰਚਾ ਦਿੱਤਾ। ਉਨ੍ਹਾਂ ਦਾ ਪਹਿਲਾ ਮੁਕਾਬਲਾ 2005 ਦੇ ਯੂਐੱਸ ਓਪਨ ਵਿਚ ਹੋਇਆ ਸੀ, ਜਦੋਂ ਜੋਕੋਵਿਚ ਨੇ ਮੋਨਫਿਲਸ ਖ਼ਿਲਾਫ਼ ਆਪਣੀ ਪਹਿਲੀ ਜਿੱਤ ਦਰਜ ਕੀਤੀ ਸੀ। ਲਗਪਗ ਦੋ ਦਹਾਕਿਆਂ ਬਾਅਦ ਸਰਬਿਆਈ ਦਿੱਗਜ ਇਤਿਹਾਸ ਰਚਣ ਦੀ ਕਗਾਰ ‘ਤੇ ਹਨ। ਉਨ੍ਹਾਂ ਦਾ ਟੀਚਾ ਜਿੰਮੀ ਕੋਨਰਜ਼ (109) ਅਤੇ ਰੋਜਰ ਫੈੱਡਰਰ (103) ਤੋਂ ਬਾਅਦ 100 ਟੂਰ-ਪੱਧਰੀ ਖ਼ਿਤਾਬ ਜਿੱਤਣ ਵਾਲਾ ਤੀਜਾ ਪੁਰਸ਼ ਖਿਡਾਰੀ ਬਣਨਾ ਹੈ।

ਜੋਕੋਵਿਕ ਨੇ ਬ੍ਰਿਸਬੇਨ ’ਚ ਪਹਿਲੇ ਗੇੜ ’ਚ ਰਿੰਕੀ ਹਿਜਿਕਾਟਾ ਨੂੰ ਹਰਾ ਦਿੱਤਾ ਅਤੇ ਮੋਨਫਿਲਸ ਖਿਲਾਫ ਆਪਣੀ ਟ੍ਰੇਡਮਾਰਕ ਸਥਿਰਤਾ ਦਾ ਪ੍ਰਦਰਸ਼ਨ ਕੀਤਾ। 37 ਸਾਲਾ ਖਿਡਾਰੀ ਨੇ 72 ਮਿੰਟ ਦੇ ਮੈਚ ਦੌਰਾਨ ਤਿੰਨ ਵਾਰ ਮੋਨਫਿਲਸ ਦੀ ਸਰਵਿਸ ਨੂੰ ਤੋੜਿਆ ਅਤੇ ਕਦੇ ਵੀ ਆਪਣੇ ਵਿਰੋਧੀ ਨੂੰ ਸ਼ਾਂਤ ਨਹੀਂ ਹੋਣ ਦਿੱਤਾ। ਹੁਣ ਕੋਚ ਐਂਡੀ ਮਰੇ ਦੇ ਮਾਰਗਦਰਸ਼ਨ ‘ਚ ਜੋਕੋਵਿਕ ਮੈਲਬੌਰਨ ‘ਚ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਆਪਣੀ ਫਾਰਮ ਨੂੰ ਬਿਹਤਰ ਬਣਾ ਰਹੇ ਹਨ। ਉਹ ਰਿਕਾਰਡ 11ਵਾਂ ਆਸਟ੍ਰੇਲੀਅਨ ਓਪਨ ਤੇ 25ਵਾਂ ਗ੍ਰੈਂਡ ਸਲੈਮ ਜਿੱਤਣ ਦੀ ਕੋਸ਼ਿਸ਼ ਕਰੇਗਾ। ਬ੍ਰਿਸਬੇਨ ਕੁਆਰਟਰ ਫਾਈਨਲ ਵਿੱਚ ਜੋਕੋਵਿਕ ਦਾ ਸਾਹਮਣਾ ਵਿਸ਼ਾਲ ਰੀਲੀ ਓਪੇਲਕਾ ਨਾਲ ਹੋਵੇਗਾ।

ਏਟੀਪੀ ਸਰਕਟ ’ਚ ਲਗਾਤਾਰ ਤਰੱਕੀ ਕਰ ਰਹੇ ਭਾਰਤੀ ਖਿਡਾਰੀ ਰਿਤਵਿਕ ਚੌਧਰੀ ਬੋਲੀਪੱਲੀ ਅਤੇ ਰੋਬਿਨ ਹਾਸੇ ਦੀ ਜੋੜੀ ਵੀਰਵਾਰ ਨੂੰ ਇੱਥੇ ਬ੍ਰਿਸਬੇਨ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿਚੋਂ ਬਾਹਰ ਹੋ ਗਏ। ਭਾਰਤ ਅਤੇ ਨੀਦਰਲੈਂਡ ਦੀ ਜੋੜੀ 12 ਜਨਵਰੀ ਤੋਂ ਸ਼ੁਰੂ ਹੋ ਰਹੇ ਸੀਜ਼ਨ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਆਯੋਜਿਤ ਇਸ ਏਟੀਪੀ 250 ਟੂਰਨਾਮੈਂਟ ’ਚ ਰਿੰਕੀ ਹਿਜਿਕਾਤਾ ਤੇ ਜੇਸਨ ਕੁਬਲਰ ਤੋਂ 65 ਮਿੰਟ ਵਿੱਚ 4-6, 2-6 ਨਾਲ ਹਾਰ ਗਈ।

Related posts

ਆਸਟ੍ਰੇਲੀਆ ਨੇ ਜਿੱਤੀ ‘ਬਾਰਡਰ-ਗਵਾਸਕਰ ਟਰੌਫ਼ੀ’

admin

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ: ਚਾਰ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ !

admin

ਪ੍ਰਧਾਨ ਮੰਤਰੀ ਵਲੋਂ ਭਾਰਤ-ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਦੀ ਮੇਜ਼ਬਾਨੀ !

admin