India

‘ਭਾਰਤਪੋਲ’ ਭਾਰਤ ਤੋਂ ਭਗੌੜਿਆਂ ਨੂੰ ਫੜਨ ਲਈ ਅਹਿਮ ਰੋਲ ਨਿਭਾਏਗਾ !

ਕੇਂਦਰੀ ਗ੍ਰਹਿ ਮਾਮਲੇ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ, ਸੀ.ਬੀ.ਆਈ. (ਸੀ.ਬੀ.ਆਈ.) ਦੇ ਜਾਂਚ ਸਮਾਰੋਹ ਦੇ ਮੌਕੇ 'ਤੇ ਬਿਊਰੋ ਦੇ ਅਧੀਨ ਵਿਕਸਤ ਕੀਤੇ ਗਏ 'ਭਾਰਤਪੋਲ' ਪੋਰਟਲ ਦੇ ਉਦਘਾਟਨ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਪ੍ਰਵੀਨ ਸੂਦ, ਸੀ.ਬੀ.ਆਈ. ਦੇ ਡਾਇਰੈਕਟਰ ਪ੍ਰਵੀਨ ਸੂਦ, ਵਧੀਕ ਡਾਇਰੈਕਟਰ ਮਨੋਜ ਸ਼ਸ਼ੀਧਰ ਅਤੇ ਹੋਰਾਂ ਨਾਲ ਨਵੀਂ ਦਿੱਲੀ ਵਿੱਚ ਤਸਵੀਰ ਖਿਚਵਾਉਂਦੇ ਹੋਏ। (ਫੋਟੋ: ਏ ਐਨ ਆਈ)

ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੀਆਂ ਖ਼ੁਫੀਆ ਏਜੰਸੀਆਂ ਭਗੌੜਿਆਂ ਨੂੰ ਕਾਬੂ ਕਰਨ ਲਈ ਆਧੁਨਿਕ ਤਕਨਾਲੋਜੀ ਤੇ ਤਕਨੀਕਾਂ ਦੀ ਵਰਤੋਂ ਕਰਨ। ਉਹ ਇੱਥੇ ਭਾਰਤ ਮੰਡਪਮ ’ਚ ‘ਭਾਰਤਪੋਲ’ ਪੋਰਟਲ ਲਾਂਚ ਕਰਨ ਮੌਕੇ ਸੰਬੋਧਨ ਕਰ ਰਹੇ ਸਨ, ਜਿਸ ਦਾ ਉਦੇਸ਼ ਏਜੰਸੀਆਂ ਨੂੰ ਤੇਜ਼ੀ ਨਾਲ ਕੌਮਾਂਤਰੀ ਮਦਦ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਸ਼ਾਹ ਨੇ ਕਿਹਾ ਕਿ ਸੀਬੀਆਈ ਵੱਲੋਂ ਤਿਆਰ ਕੀਤੇ ਗਏ ਇਸ ਪੋਰਟਲ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਰੀਅਲ-ਟਾਈਮ ਇੰਟਰਫੇਸ ਹੈ। ਇਸ ਦਾ ਉਦੇਸ਼ ਕੇਂਦਰੀ ਤੇ ਸੂਬਾਈ ਏਜੰਸੀਆਂ ਨੂੰ ਇੰਟਰਪੋਲ ਨਾਲ ਆਸਾਨੀ ਨਾਲ ਸੰਚਾਰ ਕਰਨ ’ਚ ਮਦਦ ਕਰਨਾ ਹੈ ਤਾਂ ਕਿ ਉਹ ਆਪਣੀ ਜਾਂਚ ਤੇਜ਼ੀ ਨਾਲ ਕਰ ਸਕਣ। ਉਨ੍ਹਾਂ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਧੁਨਿਕ ਤਕਨਾਲੋਜੀ ਤੇ ਤਕਨੀਕਾਂ ਦੀ ਵਰਤੋਂ ਉਨ੍ਹਾਂ ਭਗੌੜਿਆਂ ਨੂੰ ਫੜਨ ਲਈ ਕਰੀਏ ਜੋ ਅਪਰਾਧ ਕਰਨ ਮਗਰੋਂ ਭਾਰਤ ਤੋਂ ਫ਼ਰਾਰ ਹੋ ਗਏ ਹਨ।’ ਉਨ੍ਹਾਂ ਕਿਹਾ ਕਿ ਸਾਨੂੰ ਆਲਮੀ ਚੁਣੌਤੀਆਂ ’ਤੇ ਨਜ਼ਰ ਰੱਖਣੀ ਪਵੇਗੀ ਤੇ ਆਪਣੀਆਂ ਘਰੇਲੂ ਪ੍ਰਣਾਲੀਆਂ ਨੂੰ ਅਪਡੇਟ ਕਰਨਾ ਪਵੇਗਾ ਤੇ ‘ਭਾਰਤਪੋਲ’ ਇਸ ਦਿਸ਼ਾ ’ਚ ਇੱਕ ਕਦਮ ਹੈ। ਉਨ੍ਹਾਂ ਦੱਸਿਆ ਕਿ ਨਵੇਂ ਪੋਰਟਲ ਨਾਲ ਕੇਂਦਰੀ ਤੇ ਸੂਬਾਈ ਜਾਂਚ ਏਜੰਸੀਆਂ ਇੰਟਰਪੋਲ ਨਾਲ ਜੁੜੇ 195 ਮੁਲਕਾਂ ਤੋਂ ਆਪਣੇ ਕੇਸਾਂ ਨਾਲ ਸਬੰਧਤ ਜਾਣਕਾਰੀ ਇੱਕ-ਦੂਜੇ ਨਾਲ ਸਾਂਝੀ ਕਰ ਸਕਣਗੀਆਂ। ਕੇਂਦਰੀ ਮੰਤਰੀ ਸ਼ਾਹ ਨੇ ਕਿਹਾ, ‘ਮੈਂ ਸੀਬੀਆਈ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ‘ਭਾਰਤਪੋਲ’ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਸਬੰਧੀ ਸੂਬਿਆਂ ਨੂੰ ਟਰੇਨਿੰਗ ਦੇਣ ਦੀ ਜ਼ਿੰਮੇਵਾਰੀ ਚੁੱਕਣ।’

Related posts

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin

ਪੂਰੇ ਭਾਰਤ ‘ਚ ਇਕਸਮਾਨ ਟੋਲ ਨੀਤੀ ਹੋਵੇਗੀ: ਨਿਤਿਨ ਗਡਕਰੀ

admin

ਸ਼ਰਧਾਲੂਆਂ ਵਲੋਂ ਬਸੰਤ ਪੰਚਮੀ ਮੌਕੇ ਮਹਾਂਕੁੰਭ ’ਚ ਅੰਮ੍ਰਿਤ ਇਸ਼ਨਾਨ !

admin