Punjab

ਟੀਬੀ ਮੁਕਤ ਭਾਰਤ ਸਾਡੀ ਪਹਿਲੀ ਕਦਮੀ: ਡਾਕਟਰ ਰਣਜੀਤ ਸਿੰਘ ਰਾਏ !

ਇਸ ਮੌਕੇ ਬੋਲਦਿਆਂ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਨੇ ਦੱਸਿਆ ਕਿ ਇਸ ਮੁਹਿੰਮ ਦਾ ਟੀਚਾ ਟੀ.ਬੀ.ਦੇ ਕੇਸਾਂ ਦੀ ਹੋਰ ਭਾਲ ਅਤੇ ਟੀ.ਬੀ. ਦੇ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ।

ਮਾਨਸਾ – ਸੈਂਟਰਲ ਟੀ.ਬੀ. ਡਿਵੀਜ਼ਨ ਨਵੀਂ ਦਿਲੀ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲਾ ਮਾਨਸਾ ਵਿਖੇ 100 ਦਿਨਾਂ ਲਈ ਟੀ.ਬੀ. ਕੰਪੇਨ ਮੁਹਿੰਮ ਤਹਿਤ ਬੁਢਲਾਡਾ ਵਿਖੇ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਅਤੇ ਡਾ ਮਨਜੀਤ ਕੌਰ ਐਸ.ਐਮ,ਓ ਬੁਢਲਾਡਾ ਦੀ ਅਗਵਾਈ ਵਿੱਚ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਟੀਬੀ ਅਤੇ ਮੈਡੀਕਲ ਚੈੱਕ ਅਪ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਕੀਤਾ ।

ਇਸ ਮੌਕੇ ਬੋਲਦਿਆਂ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਨੇ ਦੱਸਿਆ ਕਿ ਤਪਦਿਕ ਰੋਗ ਮੁਕਤ ਭਾਰਤ ਸਾਡੀ ਪਹਿਲ ਕਦਮੀ ਹੈ । ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 100 ਦਿਨ ਟੀ.ਬੀ.ਕੰਮਪੇਨ ਦੀ ਸਬੰਧੀ ਜਿਲ੍ਹਾ ਮਾਨਸਾ ਵਿਖੇ ਸਿਹਤ ਵਿਭਾਗ ਵੱਲੋਂ ਸ਼ਡਿਊਲ ਅਨੁਸਾਰ ਗਰਾਉਂਡ ਪੱਧਰ ਤੇ ਜਾਗਰੂਕਤਾ ਕੈਂਪ ਲਗਾ ਕੇ ਅਤੇ ਗਰਾਉਂਡ ਪੱਧਰ ‘ਤੇ ਜਾ ਕੇ ਸਰਵੇ ਕਰਕੇ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਕੇ ਟੀ.ਬੀ.ਦੇ ਪਾਜੇਟਿਵ ਕੇਸਾਂ ਦਾ ਟਰੀਟਮੈਂਟ ਕੀਤਾ ਜਾ ਰਿਹਾ ਹੈ, ਇਸ ਕਾਰਜ ਲਈ ਸਭ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ‌। ਉਨਾ ਕਿਹਾ ਕਿ ਇਸ ਮੁਹਿੰਮ ਦਾ ਟੀਚਾ ਟੀ.ਬੀ.ਦੇ ਕੇਸਾਂ ਦੀ ਹੋਰ ਭਾਲ ਅਤੇ ਟੀ.ਬੀ. ਦੇ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ। ਇਸ ਕੰਪੇਨ ਅਧੀਨ ਵਲਨਰੇਬਰ (ਕਮਜ਼ੋਰ ਆਬਾਦੀ) ਜਿਵੇਂ ਸਲਮ ਏਰੀਆ, ਜੇਲ, 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸ਼ੂਗਰ ਦੇ ਮਰੀਜ਼, ਐਚ.ਆਈ.ਵੀ.ਪਾਜਿਟੀਵ ਮਰੀਜ਼, ਡਾਇਲਸਿਸ ਮਰੀਜ਼, ਸਮੋਕਰ, ਫੈਕਟਰੀ ਵਰਕਰ, ਅਤੇ ਟੀ.ਬੀ. ਤੇ ਮਰੀਜ਼ ਦੇ ਕੰਟੈਕਟ ਵਿੱਚ ਆਉਂਦੇ ਬੱਚੇ ਅਤੇ ਬਜ਼ੁਰਗ, ਆਦਿ ਦੀ ਸਕਰੀਨਿੰਗ ਕਰਵਾ ਕੇ ਉਨਾਂ ਦੇ ਐਕਸਰੇ, ਸੀ.ਬੀ.ਨਾਟ ਅਤੇ ਟਰੂ ਨਾਟ ਟੈਸਟ ਕਰਵਾਉਣੇ ਹਨ ਜੇਕਰ ਕੋਈ ਮਰੀਜ਼ ਪੋਜੀਟਿਵ ਪਾਇਆ ਜਾਂਦਾ ਹੈ ਤਾਂ ਉਸਦਾ ਡਾਕਟਰ ਦੀ ਸਲਾਹ ਅਨੁਸਾਰ ਬਣਦਾ ਟੀ.ਬੀ. ਦਾ ਇਲਾਜ ਸ਼ੁਰੂ ਕਰਨਾ ਹੈ,। ਇੱਕ ਸਮਾਂ ਸੀ ਜਦੋਂ ਟੀ.ਬੀ.ਦੀ ਬਿਮਾਰੀ ਬਾਰੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਵਹਿਮ, ਭਰਮ ਅਤੇ ਭੁਲੇਖੇ ਸਨ ਪਰ ਹੁਣ ਸਰਕਾਰ ਦੇ ਨੈਸ਼ਨਲ ਟੀ.ਬੀ. ਅਰੇਡੀਕੇਟ ਪ੍ਰੋਗਰਾਮ ਵਿੱਚ ਇਸ ਬਿਮਾਰੀ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ,। ਉਨਾ  ਦੱਸਿਆ ਜਨ ਜਨ ਦਾ ਰੱਖੋ ਧਿਆਨ, ਟੀ.ਬੀ.ਮੁਕਤ ਭਾਰਤ ਅਭਿਆਨ ਸਬੰਧੀ ਦੱਸਦਿਆਂ ਕਿਹਾ ਕਿ ਭਾਰਤ ਟੀ.ਬੀ.ਮੁਕਤ ਮੁਹਿੰਮ 7 ਦਸੰਬਰ ਤੋਂ ਸ਼ੁਰੂ ਚੁੱਕੀ ਹੈ, ਇਸ ਮੁਹਿੰਮ ਵਿਚ ਸਾਰੇ ਸ਼ੱਕੀ ਮਰੀਜਾਂ ਦੀ ਜਾਂਚ ਅਤੇ ਪਾਜਿਟਿਵ ਪਾਏ ਗਏ ਮਰੀਜ਼ਾਂ ਦਾ ਇਲਾਜ ਕਰਵਾਇਆ ਜਾਵੇਗਾ।

ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਨਿਸੀ ਸੂਦ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾਣ ਲਈ ਵਿਸ਼ੇਸ਼ ਟੀਮਾਂ ਬਣਾਈਆਂ  ਗਈਆਂ ਹਨ, ਜੋ ਟੀ.ਬੀ ਦੇ ਲੱਛਣਾਂ ਦੀ ਜਾਂਚ ਕਰਨ ਲਈ ਹਰ ਘਰ ਜਾ ਕੇ ਸ਼ੱਕੀ ਮਰੀਜ਼ ਨੂੰ ਸਕਰੀਨਿੰਗ ਕਰਨ ਲਈ  ਦੌਰਾ ਕਰਨਗੀਆਂ ਅਤੇ ਮੁੱਫ਼ਤ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੀਆਂ। ਉਨਾਂ ਨੇ ਦੱਸਿਆ ਕਿ ਜਦੋਂ ਵੀ ਟੀ.ਬੀ. ਦਾ ਮਰੀਜ਼ ਖੰਘਦਾ ਦਾ ਜਾ ਛਿੱਕਦਾ ਹੈ ਤਾਂ ਟੀ.ਬੀ. ਦੇ ਕੀਟਾਣੂ ਹਵਾ ਵਿੱਚ ਫੈਲਦੇ ਹਨ ਇਸ ਹਵਾ ਵਿੱਚ ਜਿਹੜਾ ਵੀ ਇਨਸਾਨ ਸਾਹ ਲੈਂਦਾ ਹੈ ਉਸਦੇ ਸਰੀਰ ਵਿੱਚ ਟੀ.ਬੀ. ਦੇ ਕੀਟਾਣੂ ਚਲੇ ਜਾਂਦੇ ਹਨ। ਜੇਕਰ ਉਸ ਵਿਅਕਤੀ ਦੀ ਸਰੀਰ ਦੀ ਇਮਿਊਨਿਟੀ (ਬਿਮਾਰੀਆਂ ਨਾਲ ਲੜਨ ਦੀ ਸ਼ਕਤੀ) ਮਜਬੂਤ ਹੈ ਤਾਂ ਟੀ.ਬੀ ਦਾ ਕੀਟਾਣੂ ਉੱਥੇ ਹੀ ਖਤਮ ਹੋ ਜਾਂਦਾ ਹੈ ਤਾਂ ਅਤੇ ਇਮਿਊਨਿਟੀ ਕਮਜ਼ੋਰ ਹੋਣ ਦੀ ਹਾਲਤ ਵਿੱਚ ਟੀ.ਬੀ. ਦਾ ਕੀਟਾਣੂ ਫੈਲ ਕੇ ਟੀ.ਬੀ. ਦੀ ਬਿਮਾਰੀ ਕਰ ਦਿੰਦਾ ਹੈ। ਬੱਚਿਆਂ, ਬਜ਼ੁਰਗਾਂ, ਕੂਪੋਸ਼ਿਤ ਲੋਕਾਂ, ਸ਼ੂਗਰ, ਕੈਂਸਰ ਦੇ ਮਰੀਜ਼ਾਂ ਵਿੱਚ ਇਮਿਊਨਿਟੀ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਨਸ਼ੇ ਕਰਦੇ ਹਨ ਜਾਂ ਐਚ.ਆਈ.ਵੀ. ਏਡਜ ਨਾਲ ਪੀੜਤ ਹਨ ਉਹਨਾਂ ਲੋਕਾਂ ਵਿੱਚ ਵੀ ਇਮਿਊਨਿਟੀ ਘਟ ਜਾਂਦੀ ਹੈ ਅਤੇ ਟੀ.ਬੀ.ਹੋਣ ਦਾ ਖਤਰਾ ਵਧ ਜਾਂਦਾ ਹੈ।

ਡਾ ਸੁਮਿਤ ਸ਼ਰਮਾ ਮੈਡੀਕਲ ਅਫਸਰ ਨੇ ਦੱਸਿਆ ਕਿ ਟੀ.ਬੀ.ਦੀ ਬਿਮਾਰੀ ਤੋਂ ਬਚਾਓੰ ਸਬੰਧੀ ਉਪਾਅ ਦੱਸਦੇ ਹੋਏ ਦੱਸਿਆ ਕਿ ਟੀ.ਬੀ. ਤੇ ਮਰੀਜ਼ ਨੂੰ  ਖੰਘਦੇ, ਛਿਕਦੇ ਹੋਏ ਹਮੇਸ਼ਾ ਮੂੰਹ ਤੇ ਕੱਪੜਾ ਰੱਖਣਾ ਚਾਹੀਦਾ ਹੈ ,ਪੋਸਟਿਕ ਅਹਾਰ ਖਾਣਾ ਚਾਹੀਦਾ ਹੈ, ਯੰਕ ਫੂਡ ਨਹੀਂ ਖਾਣਾ ਚਾਹੀਦਾ, ਜੇਕਰ ਕਿਸੇ ਦੇ ਘਰ ਵਿੱਚ ਕੋਈ ਟੀ.ਬੀ. ਦਾ ਮਰੀਜ਼ ਹੈ ਤਾਂ ਉਸ ਟੀ.ਬੀ.ਦੇ ਮਰੀਜ਼ ਨੂੰ ਦਵਾਈ ਦਾ ਕੋਰਸ ਪੂਰਾ ਕਰਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ ਤਾਂ ਜੋ ਘਰ ਦੇ ਬਾਕੀ ਮੈਂਬਰ ਟੀ.ਬੀ. ਤੋਂ ਬਚ ਸਕਣ।

ਟੀ.ਬੀ. ਵਿਭਾਗ ਦੇ  ਗੁਰਸੇਵਕ ਸਿੰਘ  ਨੇ ਦੱਸਿਆ ਟੀ.ਬੀ. ਦਾ  ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਹ ਇਲਾਜ ਘੱਟੋ ਘੱਟ ਛੇ ਮਹੀਨੇ ਚੱਲਦਾ ਹੈ ਇਲਾਜ ਪੂਰਾ ਨਾ ਕਰਨ ਦੀ ਹਾਲਤ ਵਿੱਚ ਇਸ ਬਿਮਾਰੀ ਦੀ ਗੰਭੀਰਤਾ ਵੱਧ ਸਕਦੀ ਹੈ.।

ਨੇਕੀ ਫਾਊਂਡੇਸ਼ਨ ਦੇ ਸ਼੍ਰੀ ਪ੍ਰਿੰਸ ਚਾਵਲਾ ਅਤੇ ਮੁਨੀਸ਼ ਢੀਂਗਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ ਅਤੇ ਪਿੰਡ ਪੱਧਰ ਤੇ ਅਤੇ ਪਬਲਿਕ ਥਾਂਵਾਂ ਉੱਤੇ ਜਾ ਕੇ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਰੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭੁੱਖ ਨਾ ਲੱਗਣਾ, ਭਾਰ ਘਟਣਾ, ਸ਼ਾਮ ਵੇਲੇ ਮਿੰਨਾ ਮਿੰਨਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਗੰਢ ਦਾ ਹੋਣਾ, ਲੰਬੇ ਸਮੇਂ ਤੋਂ ਸਿਰ ਦਰਦ ਪਿੱਠ ਦਰਦ ਜਾਂ ਪੇਟ ਦਰਦ ਦਾ ਹੋਣਾ,ਛਾਤੀ ਵਿੱਚ ਦਰਦ,ਜਾਂ ਥੁੱਕ ਵਿੱਚ ਖ਼ੂਨ ਆਉਣ  ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਟੀ.ਬੀ. ਦੀ ਜਾਂਚ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਅਤੇ ਸ਼ਹਿਰ ਦੇ ਮੌਹਤਵਰ ਵਿਅਕਤੀ ਵੀ ਮੌਜੂਦ ਸਨ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin