India

ਭਾਰਤ ਦੇ ਆਟੋਮੋਬਾਈਲ ਸੈਕਟਰ ਨੂੰ ਦੁਨੀਆਂ ਦੇ ਪਹਿਲੇ ਸਥਾਨ ਉੱਤੇ ਲੈ ਕੇ ਜਾਣ ਦਾ ਉਦੇਸ਼: ਗਡਕਰੀ

ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ। (ਫੋਟੋ: ਏ ਐਨ ਆਈ)

ਧਾਰ – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਅਸੀਂ ਆਟੋਮੋਬਾਈਲ ਉਦਯੋਗ ਨੂੰ ਦੁਨੀਆ ਵਿਚ ਪਹਿਲੇ ਸਥਾਨ ‘ਤੇ ਲੈ ਜਾਣਾ ਚਾਹੁੰਦੇ ਹਾਂ। ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੇ ਆਟੋਮੋਬਾਈਲ ਸੈਕਟਰ ਦੇ ਵਿਕਾਸ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਆਟੋਮੋਬਾਈਲ ਸੈਕਟਰ ਵਿਸ਼ਵ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਟੀਚਾ ਨੰਬਰ ਵਨ ਬਣਨਾ ਹੈ।

ਇੱਥੇ ‘ਨੈਸ਼ਨਲ ਆਟੋਮੋਟਿਵ ਟੈਸਟ ਟ੍ਰੈਕ’ (ਨੈਟਰੈਕਸ) ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, ”…ਅਸੀਂ ਵਿਸ਼ਵ ਵਿੱਚ ਸੱਤਵੇਂ ਸਥਾਨ ‘ਤੇ ਸੀ ਪਰ ਆਟੋਮੋਬਾਈਲ ਖੇਤਰ ਵਿੱਚ ਅਸੀਂ ਤੀਜੇ ਨੰਬਰ ‘ਤੇ ਹਾਂ…ਅਸੀਂ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਅਸੀਂ ਤੀਜੇ ਸਥਾਨ ‘ਤੇ ਹਾਂ।”

ਗਡਕਰੀ ਨੇ ਕਿਹਾ, “ਅਮਰੀਕੀ ਆਟੋ ਸੈਕਟਰ, ਜੋ ਟੇਬਲ ਵਿੱਚ ਸਿਖਰ ‘ਤੇ ਹੈ, ਦਾ ਆਕਾਰ 78 ਲੱਖ ਕਰੋੜ ਰੁਪਏ ਹੈ ਅਤੇ ਚੀਨ ਦਾ ਆਕਾਰ 47 ਲੱਖ ਕਰੋੜ ਰੁਪਏ ਹੈ,। ਉਨ੍ਹਾਂ ਕਿਹਾ, ”ਜਦੋਂ ਮੈਂ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਇਸ ਉਦਯੋਗ ਦਾ ਆਕਾਰ 7.5 ਲੱਖ ਕਰੋੜ ਰੁਪਏ ਸੀ ਅਤੇ ਅੱਜ ਇਸ ਦਾ ਆਕਾਰ 22 ਲੱਖ ਕਰੋੜ ਰੁਪਏ ਹੈ। …ਅਤੇ ਇਹ ਉਹ ਉਦਯੋਗ ਹੈ ਜਿਸ ਨੇ ਹੁਣ ਤੱਕ 4.5 ਕਰੋੜ ਨੌਕਰੀਆਂ ਪੈਦਾ ਕੀਤੀਆਂ ਹਨ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।

ਕੇਂਦਰੀ ਮੰਤਰੀ ਨੇ ਕਿਹਾ, “ਇਹ ਆਟੋਮੋਬਾਈਲ ਉਦਯੋਗ ਹੈ ਜੋ ਰਾਜ ਸਰਕਾਰ ਅਤੇ ਭਾਰਤ ਸਰਕਾਰ ਨੂੰ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੇ ਹਿੱਸੇ ਵਜੋਂ ਸਭ ਤੋਂ ਵੱਧ ਮਾਲੀਆ ਦੇ ਰਿਹਾ ਹੈ, ਗਡਕਰੀ ਨੇ ਕਿਹਾ ਕਿ ਉਦਯੋਗ ਦਾ ਨਿਰਯਾਤ ਵੱਧ ਤੋਂ ਵੱਧ ਹੈ ਅਤੇ ‘ਸਾਡਾ ਸੁਪਨਾ ਭਾਰਤੀ ਆਟੋਮੋਬਾਈਲ ਉਦਯੋਗ ਨੂੰ ਦੁਨੀਆ ਵਿਚ ਨੰਬਰ ਇਕ ਬਣਾਉਣਾ ਹੈ।’

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin