ਅੰਮ੍ਰਿਤਸਰ – ਖਾਲਸਾ ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਨੇ ‘ਇੰਨੋਵੇਟਿੰਗ ਵਿਧ ਸਮਾਰਟ ਡਿਵਾਇਸ ਐਂਡ ਇੰਟੈਲੀਜੈਂਟ ਨੈਟਵਰਕਸ’ ਵਿਸ਼ੇ ’ਤੇ ਆਰਟੀਫਿਸ਼ੈਲ ਇੰਨਟੈਲੀਜੈਂਸ ਐਂਡ ਇੰਟਰਨੈਟ ਆਫ ਥਿੰਗਜ ਤੇ 3 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਇਹ ਪ੍ਰੋਗਰਾਮ ਕ੍ਰਿਟਾਇਲ਼ ਕੰਪਨੀ, ਬੰਗਲੋਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਅਖੀਰਲੇ ਦਿਨ ਪ੍ਰਿੰ: ਡਾ. ਕਾਹਲੋਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਮੁੱਖੀ ਡਾ. ਹਰਭਜਨ ਸਿੰਘ ਰੰਧਾਵਾ ਨੇ ਪੌਦਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਅਤੇ ਡਾ. ਰੰਧਾਵਾ ਨੇ ਕ੍ਰਿਟਾਇਲ਼ ਕੰਪਨੀ, ਬੰਗਲੋਰ ਦੇ ਰਿਸੋਰਸ ਪਰਸਨ ਸ੍ਰੀ ਵਿਸ਼ਾਲ ਸੁਧਾਕਰ ਪਾਟਿਲ ਨੂੰ ਕੀਮਤੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਡਿਜੀਟਲ ਸਿਖਲਾਈ ਨੂੰ ਗ੍ਰਹਿਣ ਕਰਨ ਅਤੇ ਹੱਥੋ-ਹੱਥ ਸਿੱਖਣ ਦੇ ਅਨੁਭਵ ਪ੍ਰਦਾਨ ਕਰਨ ਲਈ ਜਰੂਰੀ ਹਨ।
ਇਸ ਮੌਕੇ ਡਾ. ਰੰਧਾਵਾ ਨੇ ਉਕਤ ਪ੍ਰੋਗਰਾਮ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਅਧਿਆਪਕਾਂ ਨੂੰ ਏ. ਆਈ. ਅਤੇ ਆਈ. ਓ. ਟੀ. ’ਚ ਹੋ ਰਹੀਆਂ ਤਾਜਾ ਖੋਜਾਂ ਅਤੇ ਪ੍ਰਯੋਗਿਕ ਵਰਤੋਂ ਬਾਰੇ ਜਾਣਕਾਰੀ ਦੇਣਾ ਹੈ। ਪ੍ਰੋਗਰਾਮ ਦਾ ਅੰਤ ਸਵਾਲ ਜਵਾਬ ਦੇ ਸ਼ੈਸਨ ਨਾਲ ਹੋਇਆ ਜਿਸ ’ਚ ਭਾਗੀਦਾਰਾਂ ਨੇ ਆਪਣੇ ਪ੍ਰਸ਼ਨ ਉਠਾਏ ਅਤੇ ਕੀਮਤੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਅਨੂਰੀਤ ਕੌਰ ਨੇ ਸਮੂੰਹ ਸਪੀਕਰਾਂ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਦੇ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।