Sport

ਜੋਕੋਵਿਚ ਵਲੋਂ ਸਭ ਤੋਂ ਵੱਧ ਗਰੈਂਡਸਲੈਮ ਖੇਡਣ ਦਾ ਰਿਕਾਰਡ !

ਨੋਵਾਕ ਜੋਕੋਵਿਕ !

ਮੈਲਬੌਰਨ – ਨੋਵਾਕ ਜੋਕੋਵਿਚ ਨੇ ਇੱਥੇ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਦਾ ਮੈਚ ਖੇਡ ਕੇ ਗਰੈਂਡਸਲੈਮ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਬਣਾਇਆ, ਜਦਕਿ ਨਾਓਮੀ ਓਸਾਕਾ ਪਿਛਲੇ ਤਿੰਨ ਸਾਲ ਵਿੱਚ ਪਹਿਲੀ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪਹੁੰਚੀ ਹੈ। ਜੋਕੋਵਿਚ ਗਰੈਂਡਸਲੈਮ ਟੂਰਨਾਮੈਂਟਾਂ ’ਚ 430 ਮੈਚ ਖੇਡ ਚੁੱਕਾ ਹੈ, ਜੋ ਨਵਾਂ ਰਿਕਾਰਡ ਹੈ। ਉਸ ਨੇ ਰੌਜਰ ਫੈਡਰਰ (429) ਨੂੰ ਪਛਾੜਿਆ। ਜੋਕੋਵਿਚ ਨੇ ਦੂਜੇ ਗੇੜ ਵਿੱਚ ਪੁਰਤਗਾਲੀ ਕੁਆਲੀਫਾਇਰ ਜੈਮੀ ਫਾਰੀਆ ਨੂੰ 6-1, 6-7 (4), 6-3, 6-2 ਨਾਲ ਹਰਾਇਆ। ਇਸੇ ਤਰ੍ਹਾਂ ਪੁਰਸ਼ ਵਰਗ ਵਿੱਚ ਤੀਜਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਯੋਸ਼ੀਹਿਤੋ ਨਿਸ਼ੀਓਕਾ ਨੂੰ 6-0, 6-1, 6-4 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿੱਚ ਦੋ ਵਾਰ ਦੀ ਆਸਟ੍ਰੇਲੀਆ ਓਪਨ ਚੈਂਪੀਅਨ ਓਸਾਕਾ 2022 ਤੋਂ ਬਾਅਦ ਪਹਿਲੀ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪਹੁੰਚੀ ਹੈ। ਉਸ ਨੇ ਕੈਰੋਲੀਨਾ ਮੁਚੋਵਾ ਖ਼ਿਲਾਫ਼ 1-6, 6-1, 6-3 ਨਾਲ ਜਿੱਤ ਹਾਸਲ ਕੀਤੀ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin