ਮਾਨਸਾ – ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਣ ਵਾਲੇ ਅਤੇ ਹਰ ਲੋੜਵੰਦ ਪਰਿਵਾਰ ਨੂੰ ਮੱਦਦ ਕਰਨਾ ਅਤੇ ਬਿਮਾਰੀ ਨਾਲ ਜੂਝ ਰਹੇ ਸਿਰ ‘ਤੇ ਛੱਤ ਨਾ ਹੋਣ ਕਾਰਨ ਹਰ ਇੱਕ ਦੇ ਦੁੱਖ ਸੁਖ ਵਿੱਚ ਖੜਨ ਵਾਲੇ ਆਪਣੇ ਤਨ ਮਨ ਨਾਲ ਸੇਵਾ ਕਰਨ ਵਾਲੇ ਜਿਵੇਂ ਕਰੋਨਾ ਕਾਲ ਵਿੱਚ ਬਹੁਤ ਵੱਡੀ ਦੇਣ ਅਤੇ ਮਾਨਸਾ ਤਹਿਸੀਲ ਵਿੱਚ ਨੰਬਰਦਾਰ ਭਵਨ ਬਣਾਉਂਣ ਵਿੱਚ ਸਭ ਤੋਂ ਵੱਡਾ ਰੋਲ ਨਿਭਾਉਂਣ ਵਿੱਚ ਜ਼ੋ ਨੰਬਰਦਾਰਾਂ ਨੂੰ ਬੈਠਣ ਵਿੱਚ ਮੁਸਕਿਲ ਆਉਂਦੀ ਸੀ ਉਸ ਕਮਰੇ ਦਾ ਨੀਂਹ ਪੱਥਰ ਰਖਵਾਇਆ। ਪਿੰਡ ਦੇ ਸਾਂਝੇ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਵਾਲੇ ਵੀਰ ਨਾਜਰ ਸਿੰਘ ਨੰਬਰਦਾਰ ਮਲਕਪੁਰ ਖਿਆਲਾ ਨੂੰ 26 ਜਨਵਰੀ 2025 ਨੂੰ ਗਣਤੰਤਰ ਦਿਵਸ਼ ਤੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਗਨਦੀਪ ਸਿੰਘ ਪੀ.ਸੀ.ਐਸ, ਕਾਲਾ ਰਾਮ ਕਾਂਸਲ ਪੀ.ਸੀ.ਐਸ., ਐਸ.ਐਸ.ਪੀ. ਸ੍ਰੀ ਭਗੀਰਥ ਮਾਨਸਾ, ਏ.ਡੀ.ਸੀ. ਨਿਰਮਲ ਉਪਪੇਚਿਨ, ਡਾ. ਵਿਜੇ ਸਿੰਗਲਾ ਐਮ.ਐਲ.ਏ. ਮਾਨਸਾ ਆਦਿ ਹਾਜ਼ਰ ਸਨ।
previous post