India Sport

ਸਾਡੇ ਖਿਡਾਰੀ ਹਮੇਸ਼ਾ ਵੱਡੇ ਟੀਚੇ ਲੈ ਕੇ ਚੱਲਦੇ ਹਨ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਇਕੱਠ ਨੂੰ ਹੱਥ ਹਿਲਾਉਂਦੇ ਹੋਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਹਨ। (ਫੋਟੋ: ਏ ਐਨ ਆਈ)

ਦੇਹਰਾਦੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ 38ਵੀਆਂ ਕੌਮੀ ਖੇਡਾਂ ਦਾ ਉਦਘਾਟਨ ਕਰਦਿਆਂ 2036 ਓਲੰਪਿਕ ਖੇਡਾਂ ਭਾਰਤ ਵਿੱਚ ਲਿਆਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਪੂਰਾ ਜ਼ੋਰ ਲਾ ਰਿਹਾ ਹੈ ਅਤੇ ਦੇਸ਼ ਵਿੱਚ ਓਲੰਪਿਕ ਹੋਣਗੇ ਤਾਂ ਉਹ ਭਾਰਤ ਵਿੱਚ ਖੇਡਾਂ ਨੂੰ ਨਵੀਂਆਂ ਉਚਾਈਆਂ ’ਤੇ ਲਿਜਾਣਗੇ। ਉਨ੍ਹਾਂ ਕਿਹਾ, ‘ਜਿਵੇਂ ਸਾਡੇ ਖਿਡਾਰੀ ਹਮੇਸ਼ਾ ਵੱਡੇ ਟੀਚੇ ਲੈ ਕੇ ਚੱਲਦੇ ਹਨ। ਉਸੇ ਤਰ੍ਹਾਂ ਸਾਡਾ ਦੇਸ਼ ਵੀ ਵੱਡੇ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ।’ ਕੌਮੀ ਖੇਡਾਂ 14 ਫਰਵਰੀ ਤੱਕ ਚੱਲਣਗੀਆਂ। ਇਸ ਦੌਰਾਨ 32 ਖੇਡਾਂ ਵਿੱਚ ਲਗਪਗ 10 ਹਜ਼ਾਰ ਖਿਡਾਰੀ ਤਗ਼ਮੇ ਜਿੱਤਣ ਲਈ ਚੁਣੌਤੀ ਪੇਸ਼ ਕਰਨਗੇ। ਪਹਾੜੀ ਰਾਜ ਦੇ ਸੱਤ ਸ਼ਹਿਰਾਂ ਵਿੱਚ ਖੇਡਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਦੇਹਰਾਦੂਨ ਮੁੱਖ ਸਥਾਨ ਹੈ। ਲਗਪਗ 450 ਸੋਨੇ ਦੇ ਤਗਮੇ ਅਤੇ ਇੰਨੇ ਹੀ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਦਾਅ ’ਤੇ ਹਨ। ਖਿਡਾਰੀਆਂ ਵੱਲੋਂ ਮਸ਼ਾਲ ਪ੍ਰਧਾਨ ਮੰਤਰੀ ਨੂੰ ਸੌਂਪਣ ਮਗਰੋਂ ਮੋਦੀ ਨੇ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਮੋਦੀ ਨੇ ਸਮਾਗਮ ਵਿੱਚ ਇਕੱਠੇ ਹੋਏ ਖਿਡਾਰੀਆਂ ਅਤੇ ਅਥਲੀਟਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਤੁਹਾਡਾ ਹੁਨਰ ਨਿਖਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਧਿਆਨ ਤੁਹਾਡਾ ਸਾਥ ਦੇਣ ’ਤੇ ਕੇਂਦਰਿਤ ਹੈ। ਅਸੀਂ ਖੇਡਾਂ ਨੂੰ ਦੇਸ਼ ਦੇ ਵਿਕਾਸ ਵਿੱਚ ਜ਼ਰੂਰੀ ਪਹਿਲੂ ਮੰਨਦੇ ਹਾਂ।’ ਉਨ੍ਹਾਂ ਕਿਹਾ, ‘ਇਹ ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਸੁੰਦਰ ਚਿੱਤਰ ਹੈ।’ ਸਮਾਗਮ ਵਿੱਚ ਪੁਸ਼ਕਰ ਸਿੰਘ ਧਾਮੀ ਵੀ ਹਾਜ਼ਰ ਸਨ।

Related posts

ਪਿਆਰ ਅਤੇ ਖੁਸ਼ੀ ਦੇ ਜਸ਼ਨ ਦਾ ਪ੍ਰਤੀਕ – ਰੰਗਾਂ ਦਾ ਤਿਉਹਾਰ ਹੋਲੀ !

admin

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin