India

ਰਾਸ਼ਟਰਪਤੀ ਦਰੋਪਦੀ ਮੁਰਮੂ ਬਜਟ ਸੈਸ਼ਨ ਨੂੰ ਸੰਬੋਧਨ ਕਰਨਗੇ !

ਰਾਸ਼ਟਰਪਤੀ ਦਰੋਪਦੀ ਮੁਰਮੂ (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ੁੱਕਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ, ਜਿਸ ਨਾਲ ਬਜਟ ਸੈਸ਼ਨ ਦੀ ਸ਼ੁਰੂੁਆਤ ਹੋਵੇਗੀ। ਬਜਟ ਸੈਸ਼ਨ 31 ਜਨਵਰੀ ਸ਼ੁਰੂ ਹੋਵੇਗਾ ਤੇ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਰਾਸ਼ਟਰਪਤੀ ਮੁਰਮੂ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਬਜਟ ਸੈਸ਼ਨ 31 ਜਨਵਰੀ ਤੋਂ 4 ਅਪਰੈਲ ਤੱਕ ਦੋ ਪੜਾਵਾਂ ’ਚ ਹੋਵੇਗਾ। ਬਜਟ ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਸਮਾਪਤ ਹੋਵੇਗਾ ਤੇ ਦੂਜੇ ਪੜਾਅ 10 ਮਾਰਚ ਨੂੰ ਸ਼ੁਰੂ ਹੋਵੇਗਾ।

ਇਸ ਦੌਰਾਨ ਵਿੱਤ ਮੰਤਰੀ ਸੀਤਾਰਮਨ 1 ਫਰਵਰੀ ਨੂੰ ਲਗਾਤਾਰ ਅੱਠਵੀਂ ਵਾਰ ਪੇਸ਼ ਕਰਨ ਦਾ ਰਿਕਾਰਡ ਬਣਾਉਣਗੇ। ਆਮ ਬਜਟ ’ਚ ਨਿੱਘਰ ਰਹੇ ਆਰਥਿਕ ਵਾਧੇ ਨੂੰ ਸਹਾਰਾ ਦੇਣ ਲਈ ਮਹਿੰਗਾਈ ਤੇ ਉਜਰਤਾਂ ’ਚ ਵਾਧੇ ਨਾਲ ਜੂਝ ਰਹੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਵੱਲੋਂ ਵੱਖ-ਵੱਖ ਸਮੇਂ ’ਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚ ਜਾਣਗੇ। ਦੇਸਾਈ ਨੇ 1959-1964 ਦੌਰਾਨ ਵਿੱਤ ਮੰਤਰੀ ਵਜੋਂ ਕੁੱਲ ਛੇ ਬਜਟ ਤੇ 1967-1969 ਦੌਰਾਨ ਚਾਰ ਬਜਟ ਪੇਸ਼ ਕੀਤੇ ਸਨ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੇ ਪ੍ਰਣਬ ਮੁਖਰਜੀ ਨੇ ਕ੍ਰਮਵਾਰ ਨੌਂ ਤੇ ਅੱਠ ਵਾਰ ਬਜਟ ਪੇਸ਼ ਕੀਤਾ ਸੀ। ਨਿਰਮਲਾ ਸੀਤਾਰਮਨ ਨੂੰ 2019 ’ਚ ਪਹਿਲੀ ਵਾਰ ਪੂਰੇ ਸਮੇਂ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਸੀ, ਉਦੋਂ ਤੋਂ ਲੈ ਕੇ ਸੀਤਾਰਮਨ ਨੇ ਸੱਤ ਬਜਟ ਪੇਸ਼ ਕੀਤੇ ਹਨ।

Related posts

ਕੇਂਦਰੀ ਬਜਟ ‘ਲੋਕਾਂ ਵਲੋਂ, ਲੋਕਾਂ ਲਈ, ਲੋਕਾਂ ਦਾ’ ਹੈ: ਨਿਰਮਲਾ ਸੀਤਾਰਮਨ

admin

ਜੈਮੀ ਲੋਗਨ ਮੱਛੀ ਦੇ ਪਹਿਰਾਵੇ ਵਿੱਚ ਮੀਟ ਛੱਡਣ ਲਈ ‘ਗੋ ਵੀਗਨ’ ਦੀ ਅਪੀਲ ਕਰਦੀ ਹੋਈ !

admin

ਮਹਾਂਕੁੰਭ ਭਗਦੜ: ਨਿਆਂਇਕ ਕਮਿਸ਼ਨ ਵੱਲੋਂ ਮੌਕੇ ਦਾ ਦੌਰਾ !

admin