ਜਲੰਧਰ (ਪਰਮਿੰਦਰ ਸਿੰਘ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਸ਼ਾਸਤਰੀ ਨਗਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਿਕਲਣ ਵਾਲੀ ਸ਼ੋਭਾ ਯਾਤਰਾ ਅਤੇ ਪ੍ਰਕਾਸ਼ ਪੁਰਬ ਦਾ ਸੱਦਾ ਪੱਤਰ ਭੇਟ ਕੀਤਾ ਗਿਆ। ਸ਼ੋਭਾ ਯਾਤਰਾ 11 ਫਰਵਰੀ ਨੂੰ ਸ਼ਾਸਤਰੀ ਨਗਰ 120 ਫੁਟੀ ਰੋਡ ਤੋਂ ਆਰੰਭ ਹੋ ਕੇ ਸ਼ਹਿਰ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏਗੀ। ਨਿਰੰਤਰ ਦੇਣ ਵਾਲਿਆਂ ਵਿੱਚ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਜਿਹੜੇਵਾਲ ਸ੍ਰੀ ਸਨੀ ਅਤਰੀ ਸਰਦਾਰ ਸੁਰਿੰਦਰ ਸਿੰਘ ਬਿੱਟੂ ਸ੍ਰੀ ਸੁਖਦੇਵ ਰਾਜ ਥਾਪਾ ਚਾਚਾ ਚੰਦਰ ਪ੍ਰਕਾਸ਼ ਹੰਸ ਸ੍ਰੀ ਮਹਿੰਦਰ ਪਾਲ ਸ੍ਰੀ ਵਿਸ਼ਨਦਾਸ ਤੋਂ ਇਲਾਵਾ ਬਾਕੀ ਪ੍ਰਬੰਧਕ ਕਮੇਟੀ ਸ਼ਾਮਿਲ ਹੋਈ।