ਨਵੀਂ ਦਿੱਲੀ – ਸੁਪਰੀਮ ਕੋਰਟ ਕੌਲਿਜੀਅਮ ਨੇ ਮਦਰਾਸ ਅਤੇ ਤਿਲੰਗਾਨਾ ਦੀਆਂ ਹਾਈ ਕੋਰਟਾਂ ਦੇ ਪੰਜ ਵਧੀਕ ਜੱਜਾਂ ਦੀ ਸਥਾਈ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਅੱਜ ਇਸ ਸਬੰਧੀ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ। ਕੌਲਿਜੀਅਮ ਦੇ ਬਿਆਨ ਅਨੁਸਾਰ, ‘ਸੁਪਰੀਮ ਕੋਰਟ ਕੌਲਿਜੀਅਮ ਨੇ ਅੱਜ ਮੀਟਿੰਗ ਕਰਕੇ ਮਦਰਾਸ ਹਾਈ ਕੋਰਟ ਵਿੱਚ ਸਥਾਈ ਜੱਜਾਂ ਵਜੋਂ ਜਸਟਿਸ ਵੈਂਕਟਚਾਰੀ ਲਕਸ਼ਮੀਨਾਰਾਇਣਨ ਅਤੇ ਜਸਟਿਸ ਪੇਰੀਯਾਸਾਮੀ ਵਡਾਮਲਾਈ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ।’ ਇਸੇ ਤਰ੍ਹਾਂ ਕੌਲਿਜੀਅਮ ਨੇ ਤਿਲੰਗਾਨਾ ਹਾਈ ਕੋਰਟ ਵਿਚ ਸਥਾਈ ਜੱਜਾਂ ਵਜੋਂ ਵਧੀਕ ਜੱਜਾਂ ਜਸਟਿਸ ਲਕਸ਼ਮੀ ਨਾਰਾਇਣ ਅਲੀਸ਼ੈਟੀ, ਜਸਟਿਸ ਅਨਿਲ ਕੁਮਾਰ ਜੁਕਾਂਤੀ ਅਤੇ ਜਸਟਿਸ ਸੁਜਾਨਾ ਕਲਾਸਿਕਾਮ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।