ਜਲੰਧਰ, (ਪਰਮਿੰਦਰ ਸਿੰਘ) – ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਆਗੂਆਂ ਕੁਲਦੀਪ ਵਾਲੀਆ, ਵੇਦ ਰਾਜ ਅਤੇ ਦਿਲਬਾਗ ਸਿੰਘ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਤੁਰੰਤ ਪ੍ਰਭਾਵ ਤੋਂ ਪੰਜਾਬ ਵਿੱਚ ਓ.ਪੀ.ਐਸ ਬਹਾਲ ਕਰੇ ਨਹੀਂ ਤਾਂ ਉਹਨਾਂ ਦਾ ਹਾਲ ਵੀ ਦਿੱਲੀ ਸਰਕਾਰ ਵਰਗਾ ਹੋਵੇਗਾ I ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਇੱਕ ਅਧੂਰਾ ਜਿਹਾ ਨੋਟੀਫਿਕੇਸ਼ਨ ਕੀਤਾ ਸੀ ਜਿਸ ਦੀ ਐਸ.ਓ.ਪੀ ਅਜੇ ਤੱਕ ਵੀ ਜਾਰੀ ਨਹੀਂ ਕੀਤੀ ਜਾ ਸਕੀ ਹੈ। ਉਹਨਾਂ ਸਰਕਾਰ ਨੂੰ ਚੇਤਾਂਦਿਆਂ ਹੋਇਆਂ ਕਿਹਾ ਕਿ ਝੂਠ ਦੀ ਮਿਆਦ ਜਿਆਦਾ ਦੇਰ ਤੱਕ ਨਹੀਂ ਟਿਕ ਸਕਦੀ I ਇਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ਦਾ ਰੋਸ਼ ਆਪ ਸਰਕਾਰ ਦਾ ਵੀ ਦਿੱਲੀ ਵਰਗਾ ਹਾਲ ਕਰ ਦਵੇਗਾ I ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ 2027 ਦੇ ਪੰਜਾਬ ਵਿਧਾਨ ਸਭਾ ਦੇ ਨਤੀਜੇ ਦਿੱਲੀ ਵਰਗੇ ਨਾ ਆਉਣ ਇਸ ਦੇ ਲਈ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਪ੍ਰਭਾਵ ਤੋਂ ਪੁਰਾਣੀ ਪੈਨਸ਼ਨ ਪੰਜਾਬ ਵਿੱਚ ਲਾਗੂ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਖਾਮਿਆਜਾ ਦਿੱਲੀ ਵਾਂਗ ਪੰਜਾਬ ਸਰਕਾਰ ਨੂੰ ਵੀ ਭੁਗਤਨਾ ਪਵੇਗਾ।
ਇਸ ਮੌਕੇ ਜੀਟੀਯੂ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੋਰ, ਬਲਜੀਤ ਸਿੰਘ ਕੁਲਾਰ, ਹਰਮਨਜੋਤ ਸਿੰਘ, ਪ੍ਰੇਮ ਖਲਵਾੜਾ, ਪ੍ਰਦੀਪ ਕੁਮਾਰ, ਰਜੇਸ਼ ਭੱਟੀ, ਅਮਰਜੀਤ ਭਗਤ, ਰਕੇਸ਼ ਠਾਕੁਰ, ਕੁਲਦੀਪ ਕੋੜਾ, ਮੁਲਖ ਰਾਜ, ਰਤਨ ਲਾਲ, ਸੁਸ਼ੀਲ ਕੁਮਾਰ, ਰਮਨ ਕੁਮਾਰ, ਕਰਨੈਲ ਸਿੰਘ ਆਦਿ ਹਾਜ਼ਰ ਸਨ।