India

15ਵਾਂ ਏਅਰੋ ਇੰਡੀਆ-2025 ਦਾ ਆਗਾਜ਼ !

ਸੋਮਵਾਰ ਨੂੰ ਬੰਗਲੁਰੂ ਵਿੱਚ 15ਵੇਂ ਏਅਰੋ ਇੰਡੀਆ ਦੇ ਪਹਿਲੇ ਦਿਨ ਏਅਰ ਸ਼ੋਅ ਦੀਆਂ ਝਲਕੀਆਂ। (ਫੋਟੋ: ਏ ਐਨ ਆਈ)

ਬੰਗਲੂਰੂ – ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੇ ਇੱਥੇ ਸਾਫ਼ ਅਸਮਾਨ ਵਿੱਚ ਉਡਾਣ ਭਰਨ ਦੇ ਨਾਲ ਹੀ 15ਵਾਂ ਏਅਰੋ ਇੰਡੀਆ-2025 ਦਾ ਆਗਾਜ਼ ਹੋ ਗਿਆ। ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ ਜਹਾਜ਼ਾਂ ਨੇ ਹਵਾ ਵਿੱਚ ਹੈਰਤਅੰਗੇਜ਼ ਕਰਤਬ ਦਿਖਾ ਕੇ ਦਰਸ਼ਕਾਂ ਨੂੰ ਕੀਲ ਲਿਆ।

ਪੰਜ ਰੋਜ਼ਾ ਇਹ ਸਮਾਗਮ ਏਸ਼ੀਆ ਦੇ ਸਭ ਤੋਂ ਵੱਡੇ ਸ਼ੋਅ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਵਿੱਚ ਕਈ ਦੇਸ਼ ਅਤੇ ਕੰਪਨੀਆਂ ਹਿੱਸਾ ਲੈਂਦੀਆਂ ਹਨ ਅਤੇ ਏਅਰੋਸਪੇਸ ਖੇਤਰ ਵਿੱਚ ਆਪਣੇ ਉਤਪਾਦਾਂ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੀਆਂ ਹਨ। ਟੀਮ ਦੀ ਅਗਵਾਈ ਕਰਦਿਆਂ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਤੇਜਸ ਜਹਾਜ਼ ਨਾਲ ਇਸ ਪ੍ਰੋਗਰਾਮ ਦੀ ਪਹਿਲੀ ਉਡਾਣ ਭਰੀ।

ਉਨ੍ਹਾਂ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਵੱਲੋਂ ਦੇਸ਼ ਵਿੱਚ ਵਿਕਸਤ ਲੜਾਕੂ ਜਹਾਜ਼ ਤੇਜਸ ਨਾਲ ਉਡਾਣ ਭਰੀ। ਰਾਫਾਲ ਉਡਾਉਣ ਵਾਲੀਆਂ ਮਹਿਲਾ ਪਾਇਲਟਾਂ ਦੇ ‘ਸ਼ਕਤੀ’ ਪ੍ਰਦਰਸ਼ਨ ਨੇ ਭਾਰਤੀ ਹਵਾਈ ਫੌਜ ਵਿੱਚ ਔਰਤਾਂ ਦੀ ਵਧਦੀ ਭੂਮਿਕਾ ਨੂੰ ਦਰਸਾਇਆ। ਭਾਰਤੀ ਹਵਾਈ ਫੌਜ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ (ਐੱਸਕੇਏਟੀ) ਨੇ ਵੱਖ-ਵੱਖ ਕਲਾਬਾਜ਼ੀਆਂ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਬੀਏਈ ਸਿਸਟਮਜ਼ ਹਾਕ ਐੱਮਕੇ 132 ਜਹਾਜ਼ ਦੀ ਵਰਤੋਂ ਕਰਦਿਆਂ ਟੀਮ ਨੇ ਇਕੱਠੇ ਨੌਂ ਜਹਾਜ਼ ਉਡਾਏ। ਐੱਸਕੇਏਟੀ ਨੇ ਤਿਰੰਗੇ ਦਾ ਆਕਾਰ ਬਣਾਇਆ। ਹੋਰ ਕਰਤੱਬਾਂ ਵਿੱਚ ਭਾਰਤੀ ਜਲ ਸੈਨਾ ਵੱਲੋਂ ਵਰੁਣ ਆਕਾਰ, ਜੈਗੁਆਰ ਜਹਾਜ਼ ਵੱਲੋਂ ਤੀਰ ਅਤੇ ਤਿੰਨ ਸੁਖੋਈ ਜਹਾਜ਼ਾਂ ਵੱਲੋਂ ਤ੍ਰਿਸ਼ੂਲ ਦਾ ਆਕਾਰ ਸ਼ਾਮਲ ਸਨ।

Related posts

ਪੰਜਾਬੀ ਗਾਇਕ ਜੈਜ਼ੀ ਬੀ ਦੇ ਵਲੋਂ ਪੇਸ਼ਕਾਰੀ !

admin

ਕਿਸਾਨਾਂ-ਕੇਂਦਰ ਵਿਚਾਲੇ 6ਵੇਂ ਦੌਰ ਦੀ ਮੀਟਿੰਗ ਐੱਮਐੱਸਪੀ ਕਾਨੂੰਨੀ ਗਾਰੰਟੀ ‘ਤੇ ਅੜੀ ਰਹੀ: ਅਗਲੀ ਮੀਟਿੰਗ 19 ਮਾਰਚ ਨੂੰ !

admin

ਅਮਰੀਕਾ ਤੋਂ ਕੱਢੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਜਿਆਦਾਤਰ ਪੰਜਾਬੀ !

admin