ਮਾਨਸਾ – ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਜਗਜੀਤ ਸਿੰਘ ਹੈਂਡਰਾਈਟਿੰਗ/ਕੈਲੀਗ੍ਰਾਫੀ ਟੀਚਰ ਦੀ ਅਗਵਾਈ ਵਿੱਚ ਛੇਵੀਂ ਕਲਾਸ ਦੇ ਵੱਖ-ਵੱਖ ਸੈਕਸ਼ਨਾਂ ਦਾ ਇੰਗਲਿਸ਼ ਭਾਸ਼ਾ ਦਾ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਪਹਿਲੀਆਂ ਪੰਜ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਜਗਦੀਪ ਪਟਿਆਲ ਜੀ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਬੱਚਿਆਂ ਵਿੱਚੋਂ ਪਹਿਲੀ ਪੁਜੀਸ਼ਨ ਪਲਕ ਛੇਵੀਂ ਏ, ਦੂਸਰੀ ਪੁਜੀਸ਼ਨ ਏਕਤਾ ਤੇ ਏਕਮਵੀਰ ਛੇਵੀਂ ਡੀ, ਤੀਸਰੀ ਪੁਜੀਸ਼ਨ ਚੇਤਨਾ ਛੇਵੀਂ ਏ, ਚੌਥੀ ਪੁਜੀਸ਼ਨ ਨੂਰ ਛੇਵੀਂ ਏ, ਪੰਜਵੀਂ ਪੁਜੀਸ਼ਨ ਗੁਰਸਿਮਰਨ ਛੇਵੀਂ ਏ ਲੜੀਵਾਲ ਪ੍ਰਾਪਤ ਕੀਤੀਆਂ। ਇਸ ਮੁਕਾਬਲੇ ਵਿੱਚ ਵਧੀਆ ਲਿਖਾਈ ਕਰਨ ਵਾਲੇ ਪੰਜ ਹੋਰ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਰਾਜ ਕੁਮਾਰ ਸੈਕਿੰਡ ਪ੍ਰਿੰਸੀਪਲ ਦੁਆਰਾ ਵੀ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਮੈਡਮ ਭੁਪਿੰਦਰ ਕੌਰ ਡੀ.ਪੀ.ਈ, ਸੁਖਦਰਸ਼ਨ ਸਿੰਘ ਡੀ.ਪੀ.ਈ. ਅਤੇ ਜਗਸੀਰ ਸਿੰਘ ਕੰਪਿਊਟਰ ਅਧਿਆਪਕ ਹਾਜ਼ਰ ਰਹੇ।
previous post