Punjab

ਅਲਟਰਾਟੈਕ ਸੀਮੈਂਟ ਵੱਲੋਂ ਸੈਂਟਰ ਆਫ਼ ਐਕਸੀਲੈਂਸ ਸਥਾਪਿਤ !

ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਡਾਇਰੈਕਟਰ ਮੰਜ਼ੂ ਬਾਲਾ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਸਬੰਧੀ ਇੰਜ: ਸ੍ਰੀ ਰਾਹੁਲ ਗੋਇਲ ਨਾਲ ਸਮਝੌਤੇ ’ਤੇ ਦਸਤਖ਼ਤ ਕਰਦੇ ਹੋਏ। 

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਅਲਟਰਾਟੈਕ ਸੀਮੈਂਟ ਲਿਮਟਿਡ ਦੁਆਰਾ ਇਕ ਨਵਾਂ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤਾ ਗਿਆ ਹੈ। ਇਸ ਸਥਾਪਨਾ ਦਾ ਉਦੇਸ਼ ਵਿਦਿਆਰਥੀਆਂ ਨੂੰ ਨਿਰਮਾਣ ਖੇਤਰ ’ਚ ਨਵੀਨਤਮ ਤਰੱਕੀਆਂ ਦਾ ਵਿਹਾਰਕ ਅਨੁਭਵ ਅਤੇ ਐਕਸਪੋਜ਼ਰ ਪ੍ਰਦਾਨ ਕਰਕੇ ਅਕਾਦਮਿਕ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ।

ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਸੈਂਟਰ ਦੇ ਉਦਘਾਟਨ ਦੌਰਾਨ ਇੰਜ: ਸ੍ਰੀ ਰਾਹੁਲ ਗੋਇਲ, ਜ਼ੋਨਲ ਹੈੱਡ, ਟੈਕਨੀਕਲ ਕਸਟਮਰ ਸਲਿਊਸ਼ਨ, ਅਲਟਰਾਟੈਕ ਸੀਮੈਂਟ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੈਂਟਰ ’ਚ ਕਾਲਮ ਬੀਮ ਮਾਡਲ, ਵੱਖ-ਵੱਖ ਸਮੱਗਰੀਆਂ ਵਾਲਾ ਟਾਈਲ ਐਪਲੀਕੇਸ਼ਨ, ਪੌੜੀਆਂ, ਡੁਰਾਪਲੂਸ, ਲਾਈਟਕੋਨ, ਫਾਈਬਰਕੋਨ, ਸਜਾਵਟ, ਕਲੋਰਕੋਨ, ਐਕਵਾਸੀਲ, ਰੈਗੂਲਰ ਕੰਕਰੀਟ, ਪਰਵੀਅਸ ਕੰਕਰੀਟ ਆਦਿ ਮਾਡਲਾਂ ਸਮੇਤ ਈਪੌਕਸੀ ਗ੍ਰਾਉਟ ਬਾਲਟੀ, ਵਾਟਰਪਰੂਫਿੰਗ ਕਿੱਟ, ਇਲਾਸਟੋਮੇਰਿਕ ਵਾਟਰਪਰੂਫ ਕੋਟਿੰਗ ਬਾਲਟੀ, ਵਾਟਰਪ੍ਰੂਫਿੰਗ ਕੋਟ, ਡੀਪੀਸੀ ਕੋਟਿੰਗ ਬਾਲਟੀ ਅਤੇ ਹੋਰ ਬਹੁਤ ਸਾਰੇ ਪ੍ਰੋਟੋਟਾਈਪ ਲਗਾਏ ਗਏ ਹਨ।

ਇਸ ਦੌਰਾਨ ਡਾ. ਮੰਜੂ ਬਾਲਾ ਅਤੇ ਸ੍ਰੀ ਗੋਇਲ ਨਾਲ ਵਿਵੇਕ ਜੈਨ (ਜ਼ੋਨਲ ਹੈੱਡ, ਮਾਰਕੀਟਿੰਗ, ਅਲਟਰਾਟੈਕ ਸੀਮੈਂਟ ਲਿਮਟਿਡ), ਸ: ਬਰਜਿੰਦਰ ਪਾਲ ਸਿੰਘ (ਰੀਜਨਲ ਟੈਕਨੀਕਲ ਹੈੱਡ, ਅਲਟਰਾਟੈਕ ਸੀਮੈਂਟ ਲਿਮਟਿਡ), ਇੰਜ: ਹਿਤੇਂਦਰ ਕਪੂਰ (ਟੇਰੀਟਰੀ ਰੀਜਨਲ ਹੈੱਡ, ਅਲਟਰਾਟੈਕ ਸੀਮੈਂਟ ਲਿਮਟਿਡ), ਇੰਜ: ਸ: ਬਿਕਰਮਜੀਤ ਸਿੰਘ (ਰਜਿਸਟਰਾਰ), ਡਾ. ਪ੍ਰਿੰਸ ਕਰਨਦੀਪ ਸਿੰਘ (ਐੱਚਓਡੀ, ਸਿਵਲ ਇੰਜੀਨੀਅਰਿੰਗ) ਮੌਜੂਦ ਸਨ।

ਡਾ. ਬਾਲਾ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਅਸਲ ਦੁਨੀਆ ਦਾ ਅਨੁਭਵ ਮਿਲੇਗਾ ਅਤੇ ਉਹ ਉਦਯੋਗ ਦੇ ਰੁਝਾਨਾਂ ਨਾਲ ਅਪਡੇਟ ਰਹਿਣ ਲਈ ਵਿਹਾਰਕ ਗਿਆਨ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਵਿਦਿਆਰਥੀ ਨਵੀਨਤਮ ਟਿਕਾਊ ਨਿਰਮਾਣ ਅਭਿਆਸਾਂ ਬਾਰੇ ਸਮਝ ਪ੍ਰਾਪਤ ਕਰਨਗੇ, ਜਿਸ ਨਾਲ ਉਹ ਨੌਕਰੀ ਬਾਜ਼ਾਰ ’ਚ ਵਧੇਰੇ ਪ੍ਰਤੀਯੋਗੀ ਬਣ ਜਾਣਗੇ।

ਇਸ ਮੌਕੇ ਸ੍ਰੀ ਗੋਇਲ ਨੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ’ਚ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਉਸਾਰੀ ਤਕਨਾਲੋਜੀ ਦਾ ਸਿੱਧਾ ਸੰਪਰਕ ਅਤੇ ਨਵੀਨਤਾਕਾਰੀ ਇਮਾਰਤ ਸਮੱਗਰੀ ਨਾਲ ਵਿਹਾਰਕ ਅਨੁਭਵ ਪ੍ਰਦਾਨ ਕਰੇਗਾ। ਉਨ੍ਹਾਂ ਯਕੀਨੀ ਜਾਹਿਰ ਕਰਦਿਆਂ ਕਿਹਾ ਕਿ ਕੰਪਨੀ ਬਠਿੰਡਾ, ਰਾਜਪੁਰਾ ਵਿਖੇ ਉਨ੍ਹਾਂ ਦੇ ਵੱਖ-ਵੱਖ ਆਰ. ਐੱਮ. ਸੀ. ਪਲਾਂਟਾਂ ’ਤੇ ਮੁਫਤ ਇੰਟਰਨਸ਼ਿਪ, ਸਿਖਲਾਈ ਅਤੇ ਮਾਹਿਰਾਂ ਦੇ ਸਲਾਹ-ਮਸ਼ਵਰੇ ਦੇ ਸਮੇਤ ਮੁਫ਼ਤ ਉਦਯੋਗਿਕ ਦੌਰੇ ਪ੍ਰਦਾਨ ਕਰੇਗੀ।

Related posts

ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਸਬੰਧੀ 7 ਰੋਜ਼ਾ ਕੈਂਪ ਲਗਾਇਆ ਗਿਆ

admin

ਖਾਲਸਾ ਕਾਲਜ ਵੈਟਰਨਰੀ ਦਾ ਸਰਕਾਰੀ ਸੀ: ਸੈਕੰ: ਸਕੂਲ ਬੱਲ ਕਲਾਂ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ

admin

ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨੂੰ ਵਿਸ਼ੇਸ ਐਵਾਰਡ

admin