Punjab

ਪੈਂਨਸ਼ਨ ਦੇ ਬਕਾਏ ਲੰਮੇ ਸਮੇਂ ਦੀਆਂ ਕਿਸ਼ਤਾਂ ਵਿੱਚ ਦੇਣ ਦੀ ਨਿਖੇਧੀ

ਜਲੰਧਰ, (ਪਰਮਿੰਦਰ ਸਿੰਘ) – ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ(ਰਜਿ)ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੈਂਨਸ਼ਨ ਭਵਨ ਲੁਧਿਆਣਾ ਵਿਖੇ ਹੋਈ।ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ ਬੁਢਾਪੇ ਵਿੱਚ ਵੀ ਪੈਨਸ਼ਨਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।ਇਸ ਉਪਰੰਤ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਅਨੁਸਾਰ ਪੈਂਨਸ਼ਨ ਰੀਵਾਈਜ ਦੇ 66 ਮਹੀਨਿਆਂ ਦੇ ਬਕਾਏ ਲੰਮੇ ਸਮੇਂ ਦੀਆਂ ਕਿਸ਼ਤਾਂ ਵਿੱਚ ਦੇਣ ਦੇ ਢੰਗ ਤਰੀਕੇ ਦੀ ਸਮੂਹ ਬੁਲਾਰਿਆਂ ਨੇ ਤਿੱਖੀ ਨਿਖੇਧੀ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ 66 ਮਹੀਨਿਆਂ ਦੇ ਬਕਾਏ ਦੇਣ ਲਈ ਚਾਰ ਸਾਲਾਂ ਦੀ ਸਮਾਂ ਸੂਚੀ ਜਾਰੀ ਕੀਤੀ ਹੈ।ਜਿਹੜੀ ਕਿ ਬਿਲਕੁਲ ਵੀ ਠੀਕ ਨਹੀਂ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਆਪਣਾ ਸਮਾਂ ਮਾਰਚ 2027 ਵਿੱਚ ਹੀ ਪੂਰਾ ਹੋ ਜਾਣਾ ਹੈ। ਸੂਬਾ ਕਮੇਟੀ ਦੇ ਅਨੁਸਾਰ ਪਿਛਲੇ 9 ਸਾਲਾਂ ਦੌਰਾਨ ਬਕਾਏ ਮਿਲਣ ਦੀ ਉਡੀਕ ਕਰਦੇ ਕਰਦੇ ਲਗ ਭਗ 35000 ਪੈਨਸ਼ਨਰ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਸੂਬਾ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਪੈਨਸ਼ਨਰਾਂ ਦੇ 66 ਮਹੀਨਿਆਂ ਦੇ ਬਕਾਏ,2.59 ਦਾ ਗੁਣਾਂਕ,11 ਪ੍ਰਤੀਸ਼ਤ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਦੇਣ ਦੇ ਪੱਤਰ ਬਿਨਾ ਕਿਸੇ ਦੇਰੀ ਦੇ ਤੁਰੰਤ ਜਾਰੀ ਕਰੇ।ਅਤਿ ਬਜ਼ੁਰਗ ਪੈਨਸ਼ਨਰਾਂ ਦੇ ਸਬਰ ਨੂੰ ਹੋਰ ਨਾ ਪਰਖੇ ਅਤੇ ਹੋਰ ਉਡੀਕ ਬੰਦ ਕਰੇ।

Related posts

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸੂਬਾ ਜਥੇਬੰਦਕ ਇਜਲਾਸ ਸਫਲਤਾਪੂਰਵਕ ਸੰਪੰਨ 

admin

ਦਫ਼ਤਰੀ ਕਰਮਚਾਰੀਆ ਨੂੰ 27 ਤਰੀਕ ਨੂੰ ਪੱਕੇ ਹੋਣ ਦੀ ਆਸ: ਸ਼ੋਭਿਤ ਭਗਤ

admin

‘ਪ੍ਰੋਜੈਕਟ ਅੰਮ੍ਰਿਤ’ ਦਾ ਤੀਜਾ ਪੜਾਅ, ਸਵੱਛ ਜਲ, ਸਵੱਛ ਮੇਨ ਵੱਲ ਇੱਕ ਸਾਰਥਕ ਕਦਮ !

admin